Wednesday, June 24, 2026

ਬੀ.ਐਸ.ਐਫ ਹੈਡਕਵਾਟਰ ਵਿਖੇ ਕਾਲਜ ਵਿਦਿਆਰਥਣਾਂ ਮਨਾਇਆ ਤੀਆਂ ਦਾ ਮੇਲਾ

ਪੁਰਾਤਨ ਪੰਜਾਬੀ ਸੱਭਿਆਚਾਰ, ਵਿਰਾਸਤ ਤੇ ਰਵਾਇਤਾਂ ਵੇਖਣ ਨੂੰ ਮਿਲੀਆਂ – ਭੱਟੀ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਬੀ.ਐਸ.ਐਫ ਸੈਕਟਰ ਹੈਡ ਕੁਆਟਰਜ਼ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ਵਿੱਚ ਆਉਂਦੀ ਬੀ.ਐਸ.ਐਫ 17 ਬਟਾਲੀਅਨ PPN1308201717ਰਾਮਤੀਰਥ ਦੇ ਸੈਮੀਨਾਰ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਤੀਆਂ ਤੀਜ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸੈਕਟਰ ਕਮਾਂਡੈਂਟ ਪੀ.ਐਸ ਭੱਟੀ 17-ਬਟਾਲੀਅਨ 2 ਆਈ.ਸੀ ਰੁਪਿੰਦਰ ਭਾਰਦਵਾਜ ਤੇ ਡਿਪਟੀ ਕਮਾਂਡੈਂਟ ਪਰਮਜੀਤ ਸਿੰਘ ਨੇ ਉਚੇਚੇ ਤੌਰ `ਤੇ ਸ਼ਿਰਕਤ ਕੀਤੀ।ਸ਼੍ਰੀ ਰਘੂਨਾਥ ਕਾਲਜ ਫਾਰ ਗਰਲਜ਼ ਜੰਡਿਆਲਾ ਗੁਰੂ ਦੀ ਪਿ੍ਰੰ. ਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾ ਤੇ ਸੱਭਿਆਚਾਰ ਵਿੰਗ ਇੰਚਾਰਜ ਮੈਡਮ ਪਰਮਜੀਤ ਕੌਰ ਸੰਧੂ ਦੀ ਦੇਖ-ਰੇਖ ਹੇਠ ਕਾਲਜ ਵਿਦਿਆਰਥਣਾਂ ਦੇ ਵੱਲੋਂ ਉਚੇਚੇ ਤੌਰ `ਤੇ ਹਾਜ਼ਰੀ ਭਰਦਿਆਂ ਪੰਜਾਬੀ ਰਵਾਇਤੀ ਤੇ ਵਿਰਾਸਤੀ ਲੋਕ ਨਾਚ ਜਾਗੋ, ਸੰਮੀ ਤੇ ਗਿੱਧੇ ਦੀ ਬੇਮਿਸਾਲ ਪੇਸ਼ਕਾਰੀ ਦੇ ਰਾਹੀਂ ਖੂਬ ਰੰਗ ਬੰਨਿਆ।ਇਸ ਦੌਰਾਨ ਵਿਦਿਆਰਥਣਾਂ ਦੇ ਵੱਲੋਂ ਸਾਉਣ ਮਹੀਨਾ ਉਤਸਵ ਨਾਲ ਸਬੰਧਤ ਗੀਤ ਵੀ ਗਾਏ ਗਏ। ਕਮਾਂਡੈਂਟ ਪੀ.ਐਸ ਭੱਟੀ ਨੇ ਕਿਹਾ ਕਿ ਇਸ ਦੌਰਾਨ ਪੁਰਾਤਨ ਸੱਭਿਆਚਾਰ, ਵਿਰਾਸਤ ਤੇ ਰਵਾਇਤਾਂ ਵੇਖਣ ਨੂੰ ਮਿਲੀਆਂ ਹਨ।ਜੋ ਕਿ ਵਾਕਈ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੀਆਂ ਹਨ।ਇਸ ਮੌਕੇ ਪ੍ਰਿੰ. ਮਨਪ੍ਰੀਤ ਕੌਰ, ਪਰਮਜੀਤ ਕੌਰ ਸੰਧੂ, ਪਰਨੀਤ ਕੌਰ, ਕੰਵਲਜੀਤ ਕੌਰ, ਅਨੂੰੁਪ੍ਰੀਤ ਕੌਰ, ਜੀ.ਐਸ ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply