ਅੰਮਿ੍ਤਸਰ, 13 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਦੇ ਗੀਤ ਅਤੇ ਨਾਟਕ ਵਿਭਾਗ ਵਲੋਂ ਖੇਤਰੀ ਪ੍ਰਚਾਰ ਨਿਦੇਮਾਲਾ ਦੇ ਸਹਿਯੋਗ
ਨਾਲ ਅੱਜ ਇਤਿਹਾਸਕ ਜਲਿਆ ਵਾਲਾ ਬਾਗ ਵਿੱਚ ਇਕ ਸ਼ਾਮ ਸ਼ਹੀਦਾਂ ਦੇ ਨਾਮ ਇਕ ਸ਼ਾਮ ਸ਼ਹੀਦਾਂ ਦੇ ਨਾਮ ‘ਪ੍ਰੋਗਰਾਮ ਆਯੋਜਿਤ’ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ’ਰੂਹਾਂ ਦਾ ਦਰਦ’ ਨਾਟਕ ਦਾ ਮੰਚਨ ਕੀਤਾ ਗਿਆ ਇਸ ਟਾਟਕ ਵਿੱਚ ਕਿਸ ਤਰਾ ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਨੇ ਹੋਰਨਾਂ ਆਜ਼ਾਦੀ ਘੁਲਾਟੀਆਂ ਨਾਲ ਦੇਸ਼ ਨੂੰ ਆਜ਼ਦੀ ਦਵਾਉਣ ਲਈ ਆਪਣੀ ਕੁਰਬਾਦੀਆਂ ਦਿੱਤੀਆਂ ਨੂੰ ਦਰਸਾਉਣ ਦੇ ਨਾਲ ਹੀ ਮੌਜੂਦਾ ਸਮਾਜ ਵਿੱਚ ਪਣਪ ਰਹੀਆਂ ਸਮਾਜਿਕ ਬੁਰੀਆਂ ਨਾਲ ਰੁਬੰਰੂ ਕਰਵਾਇਆ ਗਿਆ।
ਨਾਟਕ ਵਿੱਚ ਇਹਨਾਂ ਮਹਾਨ ਸ਼ਹੀਦਾਂ ਨੇ ਲੋਕਾਂ ਨੂੰ ਨਸ਼ਿਆਂ ਦੀ ਲਾਹਣਤ, ਕੁੜੀਆਂ ਨੂੰ ਕੁੱਖ ਵਿੱਚ ਮਾਰਨ ਵਰਗੇ ਘਿਣੋਨੇ ਪਾਪ ਨੂੰ ਜੜੋਂ ਖਤਮ ਕਰਲ ਦਾ ਸੱਦਾ ਦਿੱਤਾ ਗਿਆ।ਇਸ ਇਤਿਹਾਸਕ ਬਾਗ ਨੂੰ ਵੇਖਣ ਆਉਣ ਵਾਲੇ ਲੋਕਾਂ ਵਲੋਂ ਇਸ ਨਾਟਕ ਦੀ ਭਰਭੂਰ ਸ਼ਲਾਘਾ ਕੀਤੀ ਗਈ।ਨਾਟਕ ਤੋ ਬਾਅਦ ਦੇਸ਼ ਭਗਤੀ ਨਾਲ ਭਰਭੂਰ ਗੀਤਾਂ ਨੇ ਵੀ ਸਮਾਂ ਬੰੀਨਆ ਅਤੇ ਲੋਕਾਂ ਨੂੰ ਗੀਤਾਂ ਦੇ ਨਾਲ-ਨਾਲ ਗਾਉਣ ਨੂੰ ਵੀ ਮਜਬੂਰ ਕਰ ਦਿੱਤਾ ਗੀਤ ਅਤੇ ਨਾਟਕ ਵਿਭਾਗ ਦੇ ਸਹਾਇਕ ਨਿਰਦੇਸ਼ਕ ਬਲਜੀਤ ਸਿੰਘ ਨੇ ਦੱਸਿਆ ਕਿ ਨਵੀਂ ਪੀੜੀ ਨੂੰ ਦੇਸ਼ ਦੀ ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਬਾਰੇ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਪੰਜਾਬ ਵਿੱਚ ਹੋਰਨਾਂ ਥਾਵਾ ਤੇ ਵੀ ਕਰਵਾਏ ਜਾਣਗੇ।ਜਲਿਆਂ ਵਾਲਾ ਬਾਗ ਦੇ ਸਕੱਤਰ ਐਸ.ਕੇ ਮੁਖਰਜੀ ਇਸ ਮੌਕੇ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media