Sunday, April 5, 2026

ਨੌਜਵਾਨ ਏਕਤਾ ਸੁਸਾਇਟੀ ਨੇ ਦਸਤਾਰ ਮੁਕਾਬਲੇ ਕਰਵਾਏ

ਅੰਡਰ-15 ‘ਚ ਸੁਖਮੰਦਰ ਸਿੰਘ ਤੇ ਓਪਨ ‘ਚ ਕੁਲਦੀਪ ਸਿੰਘ ਨੇ ਮਾਰੀ ਬਾਜ਼ੀ

ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੌਜਵਾਨ ਏਕਤਾ ਸੁਸਾਇਟੀ ਵਲੋਂ ਗੁਰਦੁਆਰਾ ਭਾਈਆਣਾ ਸਾਹਿਬ ਪਿੰਡ ਸੰਗਤ ਕਲਾਂ ਵਿਖੇ 18 ਜੂਨ ਤੋਂ 25 ਜੂਨ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਕੈਂਪ ਦੇ ਆਖਰੀ ਦਿਨ ਵੱਖ ਵੱਖ ਗਰੁੱਪਾਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਸੱਤ ਦਿਨਾਂ ਕੈਂਪ ਦੌਰਾਨ ਸਰਬਜੀਤ ਸਿੰਘ, ਮਮਨਦੀਪ ਸਿੰਘ ਅਤੇ  ਦਲਵਿੰਦਰ ਸਿੰਘ ਨੇ ਕੈਂਪ ਵਿਚ ਭਾਗ ਲੈ ਰਹੇ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ ਅਤੇ ਅਲੱਗ ਅਲੱਗ ਸਟਾਇਲ ਦੀ ਦਸਤਾਰ ਸਜਾਉਣ ਦੇ ਗੁਰ ਦੱਸੇ।
ਕੈਂਪ ਦੇ ਆਖਰੀ ਦਿਨ ਕਰਵਾਏ ਗਏ ਮੁਕਾਬਲਿਆਂ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਭਾਈ ਸ਼ਿਵਰਾਜ ਸਿੰਘ ਅਤੇ ਦਸ਼ਮਸ਼ ਟ੍ਰੇਨਿੰਗ ਸੈਂਟਰ ਬਠਿੰਡਾ ਤੋਂ ਜੈਦੀਪ ਸਿੰਘ ਨੇ ਬਤੌਰ ਜੱਜ ਸ਼ਮੂਲੀਅਤ ਕੀਤੀ ਅਤੇ ਉਨਾਂ ਨੇ ਦਸਤਾਰ ਦੇ ਨਾਲ ਨਾਲ ਨੌਜਵਾਨਾਂ ਨੂੰ ਆਪਣਾ ਕਿਰਦਾਰ ਵੀ ਉੱਚਾ ਚੁੱਕਣ ਦੀ ਅਪੀਲ ਕੀਤੀ ਅਤੇ ਦਸਤਾਰ ਦੀ ਮਹੱਤਤਾ ਤੇ ਇਤਿਹਾਸ ਤੋਂ ਜਾਣੂ ਕਰਵਾਇਆ।ਦਸਤਾਰ ਮੁਕਾਬਲੇ ਦੌਰਾਨ ਨੌਜਵਾਨਾਂ ਅਤੇ ਬੱਚਿਆਂ ਨੇ ਬੜੇ ਉਤਸ਼ਹ ਨਾਲ ਹਿੱਸਾ ਲਿਆ।ਅੰਡਰ-15 ਮੁਕਾਬਲਿਆਂ ਵਿੱਚ ਸੁਖਮੰਦਰ ਸਿੰਘ, ਜਗਸੀਰ ਸਿੰਘ ਅਤੇ ਨਵਨੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਤਰਾਂ ਹੀ ਓਪਨ ਮੁਕਾਬਲੇ ਵਿੱਚ ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਕਰਮਵੀਰ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ  ਰੇਸ਼ਮ ਸਿੰਘ ਸਰਪੰਚ ਅਤੇ ਬਾਬਾ ਗੁਰਸੇਵਕ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਭਾਈਆਣਾ ਸਾਹਿਬ ਨੇ ਨੌਜਵਾਨ ਏਕਤਾ ਸੁਸਾਇਟੀ ਦੇ ਇਸ ਕਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਪਣੀ ਸੱਭਿਅਤਾ ਅਤੇ ਧਰਮ ਤੋਂ ਦੂਰ ਜਾ ਰਹੀ ਅੱਜ ਦੀ ਨੌਜਵਾਨ ਪੀੜੀ ਨੂੰ ਸਹੀ ਰਾਹ `ਤੇ ਲਿਆਉਣ ਲਈ ਇਸ ਤਰਾਂ ਦੇ ਕੈਂਪ ਲਗਾਉਣਾ ਤੇ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਨੌਜਵਾਨ ਏਕਤਾ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਖਜਾਨਚੀ ਮਨਦੀਪ ਸਿੰਘ ਤੋਂ ਇਲਾਵਾ ਭਰਪੂਰ ਸਿੰਘ, ਗੁਰਲਾਲ ਸਿੰਘ, ਯਾਦਵਿੰਦਰ ਸਿੰਘ, ਬਲਤੇਜ ਸਿੰਘ, ਸ਼ਰਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply