
ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਮਾਤ ਭਾਸ਼ਾ ਪੰਜਾਬੀ ਦੇ ਹੱਕਾਂ ਲਈ ਨਿਰੰਤਰ ਯਤਨਸ਼ੀਲ, ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ‘ਚ ਮੋਹਰੀ ਰੋਲ ਅਦਾ ਕਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਟੀਮ ਲਈ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਅੱਜ ਸਥਾਨਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ‘ਚ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਲੇਖਕ ਭਾਈਚਾਰੇ ਨੇ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਪੂਰਨ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ। ਵਿਰਸਾ ਵਿਹਾਰ ਸੋਸਾਇਟੀ, ਜਨਵਾਦੀ ਲੇਖਕ ਸੰਘ, ਅੱਖਰ ਕਾਵਿ ਕਬੀਲਾ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਸਾਹਿਤ ਵਿਚਾਰ ਮੰਚ, ਲੇਖਕ ਪਾਠਕ ਮੰਚ, ਪੰਜਾਬੀ ਸਾਹਿਤ ਅਤੇ ਸਭਿਆਚਾਰ ਸੱਥ, ਲੋਕ ਲਿਖਾਰੀ ਮੰਚ, ਮਾਂ ਬੋਲੀ ਕਵੀ ਸਭਾ, ਸਰਹੱਦੀ ਸਾਹਿਤ ਸਭਾ, ਸਾਹਿਤ ਸਭਾ ਬਾਬਾ ਬਕਾਲਾ, ਮਿੰਨੀ ਕਹਾਣੀ ਮੰਚ ਅਤੇ ਨਾਰੀ ਚੇਤਨਾ ਮੰਚ ਦੇ ਹਾਜ਼ਰ ਆਗੂਆਂ ‘ਚ ਸ੍ਰੀ ਕੇਵਲ ਧਾਲੀਵਾਲ, ਪਰਮਿੰਦਰਜੀਤ, ਦੇਵ ਦਰਦ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਣ, ਹਰਬੰਸ ਸਿੰਘ ਨਾਗੀ, ਹਰਭਜਨ ਖੇਮਕਰਨੀ, ਡਾ. ਜਗਦੀਸ਼ ਸਚਦੇਵਾ, ਡਾ. ਸ਼ਾਮ ਸੁੰਦਰ ਦੀਪਤੀ, ਭੁਪਿੰਦਰ ਸਿੰਘ ਸੰਧੂ, ਧਰਮਿੰਦਰ ਔਲਖ, ਜਸਬੀਰ ਝਬਾਲ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਰਵੀ ਠਾਕੁਰ, ਰਾਜ ਕੁਮਾਰ ਰਾਜ, ਏ.ਐਸ.ਦਲੇਰ, ਹਰੀ ਸਿੰਘ ਗਰੀਬ, ਸਰਬਜੀਤ ਸੰਧੂ, ਗੁਰਿੰਦਰ ਮਕਨਾ, ਇੰਦਰ ਸਿੰਘ ਮਾਨ, ਕਲਿਆਣ ਅੰਮ੍ਰਿਤਸਰੀ, ਡਾ. ਹਰਭਜਨ ਸਿੰਘ ਭਾਟੀਆ, ਚਰਨਜੀਤ ਸਿੰਘ ਜੀਤ, ਡਾ. ਇਕਬਾਲ ਕੌਰ ਸੌਂਧ, ਜਸਬੀਰ ਕੌਰ, ਅਰਤਿੰਦਰ ਸੰਧੂ, ਮਲਵਿੰਦਰ, ਹਰਦੀਪ ਗਿੱਲ, ਮਨਮੋਹਨ ਢਿੱਲੋਂ, ਜਸਵੰਤ ਜੱਸ, ਜਗਤਾਰ ਗਿੱਲ, ਮੁਖਤਾਰ ਗਿੱਲ, ਕੁਲਵੰਤ ਸਿੰਘ ਅਣਖੀ, ਸ਼ੈਲਿੰਦਰਜੀਤ ਸਿੰਘ ਰਾਜਨ ਅਤੇ ਵਰਿੰਦਰ ਕੌਰ ਪੰਨੂੰ ਤੋਂ ਇਲਾਵਾ ਹੋਰ ਹਾਜ਼ਰ ਲੇਖਕਾਂ ਨੇ ਦੀ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਡਟਵੀਂ ਹਮਾਇਤ ਕਰਨ ਦਾ ਅਹਿਦ ਕਰਦਿਆਂ ੧੩ ਜੁਲਾਈ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਈ-ਵੋਟਿੰਗ ਰਾਹੀਂ ਹੋਣ ਜਾ ਰਹੀ ਚੋਣ ‘ਚ ਗੁਰੂ ਨਗਰੀ ਤੋਂ ਵੱਡੇ ਕਾਫਲੇ ਦੇ ਰੂਪ ‘ਚ ਲੇਖਕਾਂ, ਬੁੱਧੀਜੀਵੀਆਂ ਦੇ ਸ਼ਿਰਕਤ ਕਰਨ ਲਈ ਹੁਸੈਨਪੁਰ ਚੌਕ, ਨਜ਼ਦੀਕ ਬੱਸ ਸਟੈਂਡ ਤੋਂ ਲੇਖਕਾਂ ਦਾ ਕਾਫਲਾ ਚੱਲੇਗਾ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media