Thursday, June 25, 2026

ਇੱਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ

PPN2408201704 ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਤਾ ਚਰਨ ਕੌਰ ਕਾਲਜ ਆਫ ਪਬਲਿਕ ਹੈਲਥ ਵਿਖੇ ਇੱਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ।ਜਿਸ ਵਿੱਚ ਪਤੰਜਲੀ ਯੋਗਾ ਪੀਠ ਅੰਮ੍ਰਿਤਸਰ ਦੇ ਮੰਡਲ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਯੋਗਾ ਟੀਚਰ ਅਭਿਸ਼ੇਕ ਤੇ ਰਮਨਦੀਪ ਵਿਸ਼ੇਸ਼ ਤੌਰ `ਤੇ ਪੁੱਜੇ।ਉਨਾਂ ਨੇ ਸਿਖਿਆਰਥੀਆਂ ਨੂੰ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਅਲੱਗ ਅਲੱਗ ਬਿਮਾਰੀਆਂ ਤੋਂ ਬਚਾਅ ਲਈ ਪ੍ਰਾਣਾਯਾਮ ਤੇ ਹੋਰ ਯੋਗਾ ਕਿਰਿਆਵਾਂ ਦੱਸੀਆਂ।PPN2408201705ਮੰਡਲ ਪ੍ਰਧਾਨ ਅਸ਼ੋਕ ਸ਼ਰਮਾ ਨੇ ਰੋਜਾਨਾ ਯੌਗਾ ਅਭਿਆਸ ਦੇ ਨਾਲ ਨਾਲ  ਚੰਗਾ ਸ਼ਾਕਾਹਾਰੀ ਭੋਜਨ ਖਾਣ ਪੀਣ ਦੀ ਸਲਾਹ ਦਿੱਤੀ।ਇਸ ਮੌਕੇ ਕਾਲਜ ਦੇ ਐਮ.ਡੀ ਡਾ. ਰਣਜੀਤ ਸਿੰਘ, ਚੇਅਰਮੈਨ ਮੈਡਮ ਸੁਖਵਿਮਦਰ ਕੌਰ, ਵਾਇਸ ਪ੍ਰਿੰਸੀਪਲ ਸੁਰਿੰਦਰ ਕੁਮਾਰ ਮੈਨਨ, ਮੈਡਮ ਸੁਦਰਸ਼ਨ ਸ਼ਰਮਾ, ਟੀਚਰ ਗੁਰਕਰਨ ਸਿੰਘ ਤੋਂ ਇਲਾਵਾ ਕਾਫੀ ਗਿਣਤੀ `ਚ ਸਿਖਿਆਰਥੀ ਮੌਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply