ਚੌਂਕ ਮਹਿਤਾ, 24 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਕੋਚ ਸਰਪਾਲ ਸਿੰਘ ਤੋਂ ਮਿਲੇ ਵੱਡੇ ਸਹਿਯੋਗ ਤੋਂ ਬਾਅਦ ਰਾਊਂਡ ਗਲਾਸ ਸਪੋਰਟਸ ਵੱਲੋਂ ਅੱਜ ਇੱਥੇ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਦੀ ਰਹਿਨੁਮਾਈ ਤੇ ਡਾਇਰੈਕਟਰ ਗਿਆਨੀ ਜੀਵਾ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸਥਾਨਕ ਨਾਮਵਰ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਦੇ ਹਾਕੀ ਖਿਡਾਰੀਆਂ (ਲੜਕੇ-ਲੜਕੀਆਂ) ਨੂੰ 80 ਹਾਕੀ ਤੇ 4 ਗੋਲਕੀਪਰ ਕਿੱਟਾਂ ਮੁਫਤ ਦਿੱਤੀਆਂ ਗਈਆਂ, ਜਿੰਨ੍ਹਾਂ ਦੀ ਵੰਡ ਤਿੰਨ ਵਾਰ ਦੇ ਉਲੰਪੀਅਨ ਹਰਭਿੰਦਰ ਸਿੰਘ, ਉਲੰਪੀਅਨ ਵਰਲਡ ਕੱਪ ਵਿਜੇਤਾ ਵਰਿੰਦਰ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਬੀਰ ਸਿੰਘ ਰੰਧਾਵਾ, ਸੰਨੀ ਸਿੰਘ ਸਪੁੱਤਰ ਸਰਪਾਲ ਸਿੰਘ, ਰਾਊਂਡ ਗਲਾਸ ਦੇ ਸਪੋਰਟਸ ਅਫਸਰ ਉਦੈ ਸ਼ੈਰਫ, ਅਥਲੈਟਿਕਸ ਕੋਚ ਹਰਭਜਨ ਸਿੰਘ ਤੇ ਹਾਕੀ ਕੋਚ ਬਲਜਿੰਦਰ ਸਿੰਘ ਨੇ ਕੀਤੀ।ਇੰਨ੍ਹਾਂ ਕਿੱਟਾਂ ਦੀ ਵੰਡ ਕਰਦੇ ਹੋਏ ਉਕਤ ਨਾਮਵਰ ਖਿਡਾਰੀਆਂ ਨੇ ਕਿਹਾ ਕਿ ਅਮਰੀਕਾ ਵਾਸੀ ਕੋਚ ਸਰਪਾਲ ਸਿੰਘ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਮੁੱਖ ਮਕਸਦ ਪੰਜਾਬ `ਚ ਵਧੀਆ ਤੇ ਹੋਣਹਾਰ ਹਾਕੀ ਖਿਡਾਰੀ ਪੈਦਾ ਕਰਨਾ ਹੈ ਤਾਂ ਜੋ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ `ਤੇ ਹੋਣ ਵਾਲੇ ਮੁਕਾਬਲਿਆਂ `ਚ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਹਿੱਸਾ ਲੈ ਸਕਣ।
ਇਸ ਮੌਕੇ ਸਕੂਲ ਪਿ੍ਰੰ: ਮੈਡਮ ਹਰਜਿੰਦਰ ਕੌਰ ਬੱਲ, ਸਕੂਲ ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪਿ੍ਰੰ: ਦਿਲਬਾਗ ਸਿੰਘ, ਕਾਲਜ ਵਾਈਸ ਪਿ੍ਰੰ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਕੈ. ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ, ਡੀ.ਪੀ ਗੁਰਦੀਪ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਕੀਤੇ ਗਏ ਇਸ ਉਪਰਾਲੇ ਲਈ ਕੋਚ ਸਰਪਾਲ ਸਿੰਘ, ਰਾਊਂਡ ਗਲਾਸ ਸਪੋਰਟਸ ਤੇ ਇੱਥੇ ਪੁੱਜੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media