Tuesday, November 24, 2026

ਪੈਟਰੋਲ ਡੀਜ਼ਲ ਸਟੋਰ ਕਰਨ ਦੀ 31 ਅਗਸਤ ਤੱਕ ਮਨਾਹੀ

ਬਠਿੰਡਾ, 24 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੇਰਾ ਸਿਰਸਾ ਮੁਖੀ ਦੇ ਕੇਸ ’ਚ 25 ਅਗਸਤ ਨੂੰ Petrol Pumpਪੰਚਕੁਲਾ ਵਿਖੇ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਜਾਣਾ ਹੈ।ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਕਿਸੇ ਵੀ ਸਮੇਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਇਸ ਲਈ ਜ਼ਿਲਾ ਬਠਿੰਡਾ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਰੱਖੀ ਜਾਣੀ ਅਤੀ ਜ਼ਰੂਰੀ ਹੈ।ਇਸ ਲਈ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਈ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟਰੇਟ ਬਠਿੰਡਾ ਦੁਆਰਾ ਪੈਟਰੋੋਲ ਪੰਪ ਮਾਲਕਾਂ ਨੂੰ ਪਾਬੰਦ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਉਹ ਆਪਣੇ ਪੰਪਾਂ `ਤੇ ਆਉਣ ਵਾਲੇ ਵਾਹਣਾਂ ਦੀਆਂ ਟੈਂਕੀਆਂ ਵਿਚ ਹੀ ਤੇਲ ਭਰਨ ਅਤੇ ਕੈਨੀਆਂ ਵਗੈਰਾ ਜਾਂ ਡਰੰਮਾਂ ਆਦਿ ਜਿੰਨਾਂ ਵਿਚ ਪੈਟਰੋਲੀਅਮ ਪਦਾਰਥ ਸਟੋਰ ਕੀਤੇ ਜਾ ਸਕਦੇ ਹੋਣ, ਵਿਚ ਪੈਟਰੋਲ ਡੀਜ਼ਲ ਆਦਿ ਨਾ ਭਰਿਆ ਜਾਵੇ।ਇਹ ਹੁਕਮ ਮਿਤੀ 24 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply