ਬਠਿੰਡਾ, 24 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144
ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟ੍ਰੈਟ, ਬਠਿੰਡਾ ਦੁਆਰਾ ਪੈਟ੍ਰੋਲ ਪੰਪ ਮਾਲਕਾਂ ਨੂੰ ਪਾਬੰਦ ਕੀਤਾ ਹੈ ਕਿ ਉਹ ਆਪਣੇ ਪੰਪਾਂ ਤੇ ਆਉਣ ਵਾਲੇ ਵਹਿਕਲਾਂ ਦੀਆਂ ਕੇਵਲ ਟੈਂਕੀਆਂ ਵਿਚ ਹੀ ਤੇਲ ਭਰਨ ਅਤੇ ਕੈਨੀਆਂ ਵਗੈਰਾ ਜਾਂ ਡਰੰਮਾਂ ਆਦਿ ਜਿੰਨਾਂ ਵਿਚ ਪੈਟ੍ਰੋਲਿਮ ਪਦਾਰਥ ਸਟੋਰ ਕੀਤੇ ਜਾ ਸਕਦੇ ਹੋਣ, ਵਿਚ ਪੈਟ੍ਰੋਲ ਡੀਜ਼ਲ ਨਾ ਭਰਿਆ ਜਾਵੇ।ਇਹ ਹੁਕਮ ਮਿਤੀ 24 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media