Thursday, June 25, 2026

ਬਠਿੰਡਾ-ਫਿਰੋਜਪੁਰ `ਚ ਕਰਫਿਊ ਕਈ ਹੋਰ ਥਾਈਂ ਤਨਾਅ

ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰਰਿਕ ਸ਼ੋਸ਼ਣ ਮਾਮਲੇ `ਚ ਦੋਸ਼ੀ Gurmeet Ram Rahim2ਕਰਾਰ ਦਿਤੇ ਜਾਣ ਤੋਂ ਬਾਅਦ ਹਰਿਆਣਾ ਪੰਚਕੁਲਾ ਤੇ ਸਿਰਸਾ ਤੋਂ ਇਲਾਵਾ ਪੁਰੇ ਹਰਿਆਣਾ ਵਿੱਚ ਵੱਡੇ ਪੱਧਰ `ਤੇ ਅਗਜ਼ਨੀ ਤੇ ਭੰਨਤੋੜ ਡੇਰਾ ਪ੍ਰੇਮੀਆਂ ਵਲੋਂ  ਕੀਤੀ ਜਾ ਰਹੀ ਹੈ।ਇਸ ਹੰਗਾਮੇ ਦਾ ਸੇਕ ਪੰਜਾਬ ਵਿੱਚ ਵੀ ਪਹੁੰਚ ਗਿਆ ਹੈ। ਸੂਚਨਾ ਅਨੁਸਾਰ ਅਗਜ਼ਨੀ ਤੇ ਤੋੜਫੋੜ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਦੇ ਬਠਿੰਡਾ, ਫਿਰੋਜਪੁਰ ਵਿੱਚ ਸਮੇਤ ਕਈ ਹੋਰ ਸ਼ੀਹਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।ਬਰਨਾਲਾ ਵਿੱਚ ਟੈਲੀਫੋਨ ਅੇਕਸਚੇਂਜ ਵਿਚ ਅੱਗ ਲਗਾਉਣ ਤੋਂ ਇਲਾਵਾ ਮਾਨਸਾ ਵਿੱਚ ਦੋ ਗੱਡੀਆਂ ਸਾੜੀਆਂ, ਮੁਕਤਸਰ ਵਿੱਚ ਰੇਲਵੇ ਸਟੇਸ਼ਨ ਨੂੰ ਸਾੜਣ ਦੀ ਕੋਸ਼ਿਸ਼, ਸੰਗਰੂਰ ਵਿੱਚ ਤਹਿਸੀਲ ਦਫਤਰ ਤੋਂ ਇਲਾਵਾ ਪਾਵਰ ਹਾਊਸ ਜਾੜੇ ਜਾਣ ਦੀ ਖਬਰ ਹੈ।

Check Also

ਐਮ.ਐਸ.ਐਮ.ਈ ਇਕਾਈਆਂ ਲਈ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ‘ਚ ਇੱਕ ਹੋਟਲ ਵਿਖੇ …

Leave a Reply