Wednesday, August 12, 2026

ਹੜਤਾਲੀ ਵਰਕਰਾਂ ਦਾ ਇੰਡਸਟਰੀ ਮਾਲਕਾਂ ਨਾਲ ਹੋਇਆ ਸਮਝੌਤਾ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕਿਰਤ ਕਮਿਸ਼ਨਰ ਪੰਜਾਬ ਅਤੇ ਡਿਪਟੀ ਕਮਿਨਰ ਪਠਾਨਕੋਟ ਵੱਲੋਂ ਮਿਲੀਆਂ ਹਦਾਇਤਾਂ ਨੂੰ ਅਮਲ ਵਿਚ ਲਿਆਂਉਦੇ ਹੋਏ 24 ਅਗਸਤ ਨੂੰ ਸਥਾਨਕ ਪਾਇਉਨੀਰ ਇੰਡਸਟਰੀ ਲਿਮਿਟਡ, ਇੰਡਸਟਰੀਅਲ ਗਰੋਥ ਸੈਂਟਰ `ਚ ਤਕਰੀਬਨ 120 ਵਰਕਰਾਂ ਵਲੋਂ ਕਈ ਦਿਨਾਂ ਤੋਂ ਕੀਤੀ ਹੜਤਾਲ ਦੇ ਸਬੰਧ ਵਿਚ ਜਿਲਾ ਪ੍ਰਸਾਸ਼ਨ, ਲੇਬਰ ਅਤੇ ਪੁਲਿਸ ਵਿਭਾਗ ਦੀਆਂ ਪੁਰਜੋਰ ਕੋਸ਼ਿਸ਼ਾਂ ਨਾਲ ਹੜਤਾਲ ‘ਤੇ ਬੈਠੇ ਵਰਕਰਾਂ ਅਤੇ ਇੰਡਸਟਰੀ ਦੇ ਮਾਲਕਾਂ ਵਿਚਕਾਰ ਸਦਭਾਵਨਾ ਭਰੇ ਮਹੌਲ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ।ਇਹ ਜਾਣਕਾਰੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫਸਰ ਪਠਾਨਕੋਟ ਨੇ ਦਿਤੀ।ਇਸ ਮੌਕੇ ਮਨੋਜ ਸ਼ਰਮਾ ਕਿਰਤ ਇੰਸਪੈਕਟਰ, ਰਣਜੋਧ ਸਿੰਘ ਕਲੱਰਕ, ਕਿਰਪਾਲ ਸਿੰਘ ਡੀ.ਐਸ.ਪੀ, ਹਰਕਿਸ਼ਨ ਸਿੰਘ ਐਸ.ਐਚ.ਓ, ਕਿਰਤੀ ਅਤੇ ਉਨਾਂ ਦੇ ਨੁੰਮਾਇਦੇ ਨੱਥਾ ਸਿੰਘ ਅਤੇ ਸ਼ਿਵ ਕੁਮਾਰ ਹਾਜਰ ਸਨ ਅਤੇ ਮਾਲਕਾਂ ਵਲੋਂ ਪਵਨ ਸ਼ਰਮਾ ਡਾਇਰੈਕਟਰ ਪੇਸ਼ ਹੋਏ ਅਤੇ ਸਾਰੀ ਕਾਰਵਾਈ ਵਿੱਚ ਹਿਸਾ ਲਿਆ।ਕਰਨੈਲ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰੀਮਤੀ ਨੀਲਿਮਾ ਡਿਪਟੀ ਕਮਿਨਰ ਦੀ ਅਗਵਾਈ ਵਿਚ ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਵੀ ਇਸ ਸਮਝੋਤੇ ਨੂੰ ਸਿਰੇ ਚੜਾਉਣ ਵਿਚ ਅਹਿਮ ਯੋਗਦਾਨ ਪਾਇਆ ਅਤੇ ਸਾਰੀ ਕਾਰਵਾਈ ਬੜੇ ਸਦਭਾਵਨਾ ਭਰੇ ਮਾਹੌਲ ਵਿੱਚ ਸੰਪੰਨ ਹੋਈ।ਇਸ ਦੌਰਾਨ ਜਿਲਾ ਪ੍ਰਾਸਨ ਅਤੇ ਪੁਲਿਸ ਵਿਭਾਗ ਵਲੋਂ ਲਾਅ ਅਤੇ ਆਰਡਰ ‘ਤੇ ਪੈਨੀ ਨਜ਼ਰ ਰੱਖਦੇ ਹੋਏ ਸਮੁੱਚੇ ਹਲਾਤ ਨੂੰ ਕਾਬੂ ਹੇਠ ਰੱਖਿਆ ਗਿਆ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply