ਬਟਾਲਾ, 25 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ `ਚ ਹਿਸਾਬ ਦੇ ਵਿਸ਼ੇ ਦੀ ਰੌਚਕਤਾ ਪੈਦਾ ਕਰਨ, ਤੇ ਜਿਲਾ ਸਿਖਿਆ ਅਫਸਰ (ਸੈ.ਸਿ) ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਹੁਕਮਾਂ ਦੀ ਪਾਲਣਾ ਹਿੱਤ ਸਰਕਾਰੀ ਹਾਈ ਸਕੂਲ ਨਹਿਰੂਗੇਟ ਬਟਾਲਾ ਵਿਖੇ ਮੁੱਖ ਅਧਿਆਪਕਾ ਮਿਸ ਨੀਨਾ ਵਲੋਂ ਸਕੂਲ ਦੇ ਵੱਖ ਵੱਖ ਹਾਊਸਾਂ ਦਰਮਿਆਨ ਪਹਾੜੇ ਉਚਾਰਨ ਦੇ ਮੁਕਾਬਲੇ ਕਰਵਾਏ।ਇਹਨਾ ਮੁਕਾਬਲਿਆਂ ਦੌਰਾਨ ਮਿਡਲ ਵਿੰਗ `ਚ ਨੀਲਾ ਹਾਊਸ ਤੇ ਹਾਈ ਵਿੰਗ ਵਿਚ ਲਾਲ ਹਾਊਸ ਨੇ ਬਾਜ਼ੀ ਮਾਰੀ ।ਮੁੱਖ ਅਧਿਆਪਕਾ ਮਿਸ ਨੀਨਾ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਦਸਿਆ ਹਿਸਾਬ ਦਾ ਮੂਲ ਪਹਾੜਿਆਂ ਵਿਚ ਹੈ, ਜੇਕਰ ਵਿਦਿਆਰਥੀਆਂ ਨੂੰ ਪਹਾੜੇ ਜੁਬਾਨੀ ਯਾਦ ਹੋਣਗੇ ਤਾਂ ਹਿਸਾਬ ਵਿਚ ਅਸੀ ਕਾਮਯਾਬ ਹੋਵਾਂਗੇ।ਭਾਵੇ ਕੈਲਕੂਲੇਟਰ ਤੇ ਮੋਬਾਇਲ ਕੇਲਕੂਲੇਟਰਾਂ ਦੀ ਵਰਤੋ ਅੱਜ ਆਮ ਕੀਤੀ ਜਾ ਰਹੀ ਹੈ, ਪਰ ਜਿਸ ਇਨਸਾਨ ਨੂੰ ਪਹਾੜੇ ਯਾਦ ਹੋਣਗੇ, ਉਸ ਵਾਸਤੇ ਹਿਸਾਬ ਦਾ ਵਿਸ਼ਾ ਰੌਚਿਕਤਾ ਭਰਪੂਰ ਹੋਵੇਗਾ।ਇਸੇ ਕਾਰਨ ਵਿਦਿਆਰਥੀਆਂ ਨੂੰ ਪਹਾੜੇ ਯਾਦ ਕਰਵਾਏ ਜਾ ਰਹੇ ਹਨ।ਜਿਹੜੇ ਵਿਦਿਆਰਥੀ ਦਿਲ ਲਗਾ ਕੇ ਪਹਾੜੇ ਯਾਦ ਕਰਨਗੇ, ਉਹਨਾਂ ਵਾਸਤੇ ਹਿਸਾਬ ਦਾ ਵਿਸ਼ਾ ਸੌਖਾ ਤੇ ਸਰਲ ਹੋ ਜਾਵੇਗਾ। ਜੇਤੂ ਹਾਉਸਾਂ ਦੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕਾ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਹਾਊਸ ਇੰਚਾਰਜਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸਕੂਲ ਵਿਚ ਕੁਲਦੀਪ ਕੁਮਾਰ, ਯਾਦਵਿੰਦਰ ਕੌਰ, ਮਨਜਿੰਦਰ ਕੌਰਾ, ਰੁਪਿੰਦਰ ਕੋਰ, ਸਤਿੰਦਰ ਕੋਰ, ਬਿਮਾਲਾ ਦੇਵੀ, ਜਗਦੀਪ ਕੌਰ, ਮਨਜਿੰਦਰ ਸਿੰਘ, ਸੈਲੀ, ਨਿਰਮਲ ਕੌਰ ਆਦਿ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media