ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29 ਅਗਸਤ ਦਾ ਦਿਨ ਕੌਮੀ ਖੇਡ ਦਿਵਸ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੀਆਂ ਸਵੇਰ ਦੀਆਂ ਪ੍ਰਰਾਥਨਾ ਸਭਾਵਾਂ ਵਿੱਚ ਮਨਾ ਕੇ ਤੇ ਕੌਮੀ ਖੇਡ ਨਾਇਕ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦੇ ਸੰਬੰਧ ਵਿੱਚ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਵੱਲੋ ਹਾਂ ਪੱਖੀ ਹੁੰਗਾਰਾ ਮਿਲ ਜਾਣ ਤੋ ਬਾਅਦ ਹੁਣ ਇਸ ਸੰਬੰਧੀ ਜਿਲਾ ਪੱਧਰੀ ਸਿੱਖਿਆ ਵਿਭਾਗ ਵੀ ਠੋਸ ਨੀਤੀ ਅਪਨਾਉਣ ਲਈ ਪੱਬਾਂ ਭਾਰ ਹੈ।ਗੁਰਿੰਦਰ ਸਿੰਘ ਮੱਟੂ ਵਲੋ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਪੱਤਰ ਦੀ ਜਵਾਬੀ ਚਿੱਠੀ ਦਾ ਹਵਾਲਾ ਦਿੰਦਿਆਂ ਜਿਲ੍ਹਾ ਸਕੂਲ ਖੇਡ ਅਫਸਰ (ਏ.ਈ.ਓ) ਬਲਵਿੰਦਰ ਸਿੰਘ ਨੂੰ ਇੱਕ ਯਾਦ ਪੱੱਤਰ ਸੌਪਿਆ ਗਿਆ।ਇਸ ਮੌਕੇ ਏ.ਈ.ਓ ਨੇ ਗੁਰਿੰਦਰ ਸਿੰਘ ਮੱਟੂ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਬੰਧੀ ਲਿਖਤੀ ਰੂਪ ਵਿੱਚ ਜਿਲੇ ਦੇ ਸਮੂਹਿਕ ਸਕੂਲ ਮੁੱਖੀਆਂ ਨੂੰ ਸੁਨੇਹਾ ਭੇਜਿਆ ਜਾਵੇਗਾ ਤੇ ਪੰਜਾਬ ਸਰਕਾਰ ਨੂੰ ਭੇਜ ਗਏ ਮੰਗ ਪੱਤਰ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਵੇਰ ਦੀਆਂ ਸਭਾਵਾਂ ਵਿੱਚ ਯਾਦ ਕਰਕੇ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media