Tuesday, August 11, 2026

ਟਰੱਕ ਵਿੱਚੋਂ 435 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ

ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – 26/27 ਅਗਸਤ ਦੀ ਦਰਮਿਆਨੀ ਰਾਤ ਨੂੰ ਦਿਲਬਾਗ ਸਿੰਘ ਏ.ਆਈ.ਜੀ ਸੀ.ਆਈ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ `ਤੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਵੱਲੋਂ ਖੁਫੀਆ ਸੂਚਨਾ ਦੇ ਆਧਾਰ `ਤੇ ਅੰਤਰਰਾਜੀ ਸਮੱਗਲਰ ਕੀਮਤੀ ਲਾਲ ਪੁੱਤਰ ਗੁਰਦਿੱਤਾ ਕੌਮ ਪੰਡਿਤ ਵਾਸੀ ਯੱਖ ਵਿਜੇ ਪੁਰ ਜਿਲਾ ਸਾਂਬਾ (ਜੰਮੂ-ਕਸ਼ਮੀਰ) ਜੋ ਕਿ ਟਰੱਕ ਡਰਾਈਵਰ ਹੈ।ਡੋਡੇ (ਚੂਰਾ ਪੋਸਤ) ਜੰਮੂ ਕਸ਼ਮੀਰ ਤੋਂ ਲਿਆ ਕੇ ਭੋਗਪੁਰ (ਜਲੰਧਰ ਦਿਹਾਤੀ) ਦੇ ਇਲਾਕੇ ਵਿੱਚ ਸਪਲਾਈ ਕਰਦਾ ਹੈ।ਜਿਸ ਨੂੰ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਲੋਕਲ ਪੁਲਿਸ ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਮਦਦ ਨਾਲ ਟਰੱਕ ਨੰਬਰ ਜੇ.ਕੇ 02ਏ.ਆਰ-3585 ਸਮੇਤ ਡੱਲੀ ਰੋਡ ਜੀ.ਟੀ ਰੋਡ ਭੋਗਪੁਰ ਤੋਂ ਕਾਬੂ ਕਰਕੇ ਡੀ.ਐਸ.ਪੀ ਸਬ-ਡਵੀਜਨ ਆਦਮਪੁਰ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਕਰਨ ਤੇ ਉਸ ਟਰੱਕ ਵਿੱਚ ਬਣੇ ਵੱਖਰੇ ਕੈਬਿਨ ਵਿੱਚੋਂ 22 ਬੋਰੇ ਪਲਾਸਟਿਕ ਡੋਡੇ (ਚੂਰਾ ਪੋਸਤ) 21 ਬੋਰੇ 20-20 ਕਿੱਲੋ ਅਤੇ ਇੱਕ ਬੋਰਾ 15 ਕਿਲੋ ਕੁੱਲ 435 ਕਿਲੋਗ੍ਰਾਮ, ਬਰਾਮਦ ਕਰਕੇ ਉਕਤ ਡਰਾਈਵਰ ਦੇ ਖਿਲਾਫ ਮੁੱਕਦਮਾ ਨੰਬਰ 155 ਮਿਤੀ 27-08-2017 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਭੋਗਪੁਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ।ਇਹ ਡੋਡੇ (ਚੂਰਾ ਪੋਸਤ) ਉਕਤ ਟਰੱਕ ਡਰਾਈਵਰ ਵੱਲੋਂ ਵੱਖ-ਵੱਖ ਸਮੱਗਲਰਾਂ ਨੂੰ ਭੋਗਪੁਰ ਇਲਾਕੇ ਵਿੱਚ ਸਪਲਾਈ ਕੀਤੇ ਜਾਣੇ ਸੀ।ਜਿਨਾਂ ਵਿਚੋਂ ਉਕਤ ਡਰਾਈਵਰ ਵਲੋਂ ਆਪਣੇ ਮੋਬਾਇਲ ਨੰਬਰ ਤੋਂ ਇੱਕ ਸਮੱਗਲਰ ਦੇ ਮੋਬਾਇਲ ਨੰਬਰ 94783-74237 `ਤੇ ਸੰਪਰਕ ਕੀਤਾ ਜਾ ਰਿਹਾ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply