ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – 10 ਸਾਲ ਦੀ ਨਹੀਂ ਰਾਮ ਰਹੀਮ ਨੂੰ ਮਿਲੀ 20 ਸਾਲ ਦੀ ਸਜ਼ਾ ਅਤੇ ਹੋਇਆ 15-15 ਲੱਖ ਦਾ
ਜੁਰਮਾਨਾ।ਪਹਿਲਾਂ ਮੀਡੀਆ ਵਿੱਚ ਖਬਰਾਂ ਆਈਆਂ ਸਨ ਕਿ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਹੋਈ ਹੈ।ਹਰਿਆਣਾ ਦੇ ਰੋਹਤਕ ਦੀ ਅਤਿ ਸੁਰੱਖਿਅਤ ਜੇਲ ਸੁਨਾਰਿਆ ਵਿੱਚ ਲੱਗੀ ਸ਼ਪੈਸ਼ਲ ਅਦਾਲਤ `ਚ ਸੀ.ਬੀ.ਆਈ ਪੰਚਕੁਲਾ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਡੇਰਾ ਸਿਰਸਾ ਮੁੱਖੀ ਜਿਸ ਨੂੰ 25 ਅਗਸਤ ਵਾਲੇ ਦਿਨ ਸਾਧਵੀ ਸ਼ਰੀਰਕ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਉਸ ਨੂੰ ਸਾਧਵੀ ਸਰੀਰਕ ਸੋਸ਼ਣ ਦੇ ਦੋ ਵੱਖ-ਵੱਖ ਮਾਮਲਿਆਂ `ਚ 10-10 ਸਾਲ (ਕੁੱਲ 20) ਸਾਲ ਦੀ ਸਜ਼ਾ ਸੁਣਾਈ ਗਈ ਹੈ।ਮਿਲੀ ਸੂਚਨਾ ਮੁਤਾਬਿਕ ਸੀ.ਬੀ.ਆਈ ਅਦਾਲਤ ਨੇ ਧਾਰਾ 376, 511, 506 ਤਹਿਤ 10-10 ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਸੂਚਨਾ ਮੁਤਾਬਿਕ ਦੁਪਹਿਰ 2:35 ਤੇ ਸਜ਼ਾ `ਤੇ ਬਹਿਸ ਸ਼ੁਰੂ ਕੀਤੀ ਗਈ ਅਤੇ ਦੋਵਾਂ ਧਿਰਾਂ ਨੂੰ 10-10 ਮਿੰਟ ਦਾ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਰਾਮ ਰਹੀਮ ਦੇ ਵਕੀਲ ਨੇ ਸੀ.ਬੀ.ਆਈ ਜੱਜ ਜਗਦੀਪ ਸਿੰਘ ਨੂੰ ਰਹਿਮ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਸੇਵੀ ਹੈ ਰਾਮ ਰਹੀਮ, ਨਰਮੀ ਵਰਤੀ ਜਾਵੇ।ਸੀ.ਬੀ.ਆਈ ਦੇ ਵਕੀਲ ਨੇ ਉਮਰ ਕੈਦ ਦੀ ਮੰਗ ਕੀਤੀ ਸੀ।ਪਰ ਸੀ.ਬੀ.ਆਈ ਅਦਾਲਤ ਦੇ ਜੱਜ ਨੇ ਬਚਾਅ ਪੱਖ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ ।
ਇਸ ਤਰਾਂ ਰਾਮ ਰਹੀਮ ਨੂੰ ਹੁਣ ਕੁੱਲ 20 ਸਾਲ ਜੇਲ ਵਿੱਚ ਰਹਿਣਾ ਪਵੇਗਾ ਅਤੇ ਜਬਰ ਜਿਨਾਹ ਦੇ ਪਹਿਲੇ ਕੇਸ ਦੀ 10 ਸਾਲ ਸਜ਼ਾ ਭੁਗਤਣ ਤੋਂ ਬਾਅਦ ਦੂਜੇ ਕੇਸ ਦੀ 10 ਸਾਲ ਦੀ ਸਜ਼ਾ ਭੁਗਤਣੀ ਪਵੇਗੀ।ਸੂਚਨਾ ਅਨੁਸਾਰ 30 ਲੱਖ ਦੇ ਜੁਰਮਾਨੇ ਦੀ ਰਕਮ ਵਿਚੋਂ 14-14 ਲੱਖ ਰੁਪਏ ਪੀੜਤ ਸਾਧਵੀਆਂ ਨੂੰ ਦਿੱਤਾ ਜਾਵੇਗਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media