Thursday, March 26, 2026

ਗੋਲਡ ਸਟੋਨ ਗੋਪਾਲ ਕ੍ਰਿਸ਼ਨ ਗੋਖਲੇ

Gopal Krishan Gokhaleਭਾਰਤ ਦੇ ਸਵਤੰਤਰ ਸੈਨਾਨੀ, ਸਮਾਜ ਸੇਵਕ, ਵਿਚਾਰਕ ਅਤੇ ਸਮਾਜ ਸੁਧਾਰਕ ਸਨ।ਮਹਾਂਦੇਵ ਗਨਾਡੇ ਦੇ ਸ਼ਰਧਾਲੂ ਗੋਪਾਲ ਕ੍ਰਿਸ਼ਨ ਗੋਖਲੇ ਵਿੱਤੀ ਮਾਮਲਿਆਂ ਦੇ ਮਾਹਿਰ ਹਰ ਵਿਸ਼ੇ ਤੇ ਵਿਸਥਾਰ ਪੂਰਵਕ ਬਹਿਸ ਕਰਤਾ, ਆਪਣੇ ਵਿਚਾਰਾਂ ਨੂੰ ਸਮਝਾ ਕੇ ਆਪਣੇ ਨਾਲ ਸਹਿਮਤੀ ਪ੍ਰਗਟ ਕਰਵਾਉਣ ਵਾਲੇ ਅਤੇ ਗੋਲਡ ਸਟੋਨ ਅਖਵਾਉਣ ਵਾਲੇ ਸਨ।ਭਾਰਤੀ ਰਾਸ਼ਟਰੀ ਕਾਂਗਰਸ ਦੇ ਸਭ ਤੋਂ ਪ੍ਰਸਿੱਧ ਨਰਮ ਪੰਥੀ ਨੇਤਾ, ਚਰਿੱਤਰ ਨਿਰਮਾਣ ਦੇ ਪੂਰਨ ਸਹਿਯੋਗੀ ਸਨ।ਗੋਪਾਲ ਕਿਸ਼ਨ ਗੋਖਲੇ ਦਾ ਜਨਮ ਰਤਨਾਗਿਰੀ ਕੋਟਲੁਕ ਪਿੰਡ ਵਿੱਚ ਇੱਕ ਆਮ ਪਰਿਵਾਰ ਵਿੱਚ ਕ੍ਰਿਸ਼ਨ ਰਾਏ ਦੇ ਘਰ 9 ਮਈ, 1866 ਨੂੰ ਹੋਇਆ ਸੀ।ਪਿਤਾ ਜੀ ਦੇ ਛੇਤੀ ਅਕਾਲ ਚਲਾਣਾ ਕਰ ਜਾਣ ਕਰਕੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਬਚਪਨ ਵਿੱਚ ਹੀ ਦਲੇਰ, ਨਿਡਰ, ਮਿਹਨਤੀ ਅਤੇ ਸੂਝਵਾਨ ਬਨਣਾ ਪਿਆ ਸੀ।ਦੇਸ਼ ਦੀ ਪ੍ਰਾਧੀਨਤਾ ਉਨ੍ਹਾਂ ਵਿੱਚ ਸਦਾ ਚਲਦੀ ਰਹਿੰਦੀ ਸੀ।ਇਸ ਕਾਰਣ ਗੋਖਲੇ ਵਿੱਚ ਸੱਚੀ ਲਗਨ, ਨਿਸ਼ਟਾ ਅਤੇ ਆਪਣੇ ਕਰਤਵ ਵਿੱਚ ਰਹਿੰਦੇ ਹੋਏ ਕੰਮ ਕਰਦੇ ਰਹਿੰਦੇ ਅਤੇ ਦੇਸ਼ ਦੀ ਕ੍ਰਾਂਤੀ ਵਿੱਚ ਲੱਗੇ ਰਹਿੰਦੇ ਸਨ।ਨਿਊ ਇੰਡੀਆ ਸਕੂਲ ਪੂਨੇ ਵਿੱਚ ਅਧਿਆਪਨ ਕਰਦੇ ਹੋਏ ਬਾਲ ਗੰਗਾਧਰ ਤਿਲਕ ਜੀ ਦੇ ਸੰਪਰਕ ਵਿੱਚ ਆ ਗਏ।
1866 ਵਿੱਚ ਫਗਯੂਸ਼ਨ ਕਾਲਜ ਵਿੱਚ ਅੰਗ੍ਰੇਜੀ ਦੇ ਅਧਿਆਪਕ ਦੇ ਰੂਪ ਵਿੱਚ ਡੇਨਕਨ ਐਜੂਕੇਸ਼ਨ ਸੋਸਾਇਟੀ ਵਿੱਚ ਸ਼ਾਮਿਲ ਹੋ ਗਏ ਅਤੇ ਇੱਥੇ ਹੀ ਉਹ ਸੀ.ਐਮ.ਜੀ ਗਨਾਡੇ ਦੇ ਪ੍ਰਭਾਵ ਵਿੱਚ ਆਏ।ਸਰਵਜਨਕ ਸਭਾ ਪੂਨਾ ਦੇ ਜਨਰਲ ਸੈਕਟਰੀ ਬਣਾਏ ਗਏ।1890 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ।1899 ਨੂੰ ਬੁੰਬਈ ਵਿਧਾਨ ਸਭਾ ਅਤੇ 1902 ਵਿੱਚ ਇਮਪੀਰੀਅਲ ਵਿਧਾਨ ਪ੍ਰੀਸ਼ਦ ਲਈ ਨਿਯੁਕਤ ਕੀਤਾ ਗਿਆ।ਉਹ ਅਮਰੀਕਾ ਚਲੇ ਗਏ ਅਤੇ ਉਥੇ ਮਹਾਤਮਾ ਗਾਂਧੀ ਜੀ ਨੂੰ ਮਿਲੇ।ਉਨ੍ਹਾਂ ਨੇ ਦੱਖਣੀ ਅਫਰੀਕਾ ਵਿੱਚ ਰਹਿੰਦੇ ਹੋਏ ਭਾਰਤੀ ਸਮੱਸਿਆ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਸੀ।ਉਨ੍ਹਾਂ ਨੂੰ ਭਾਰਤੀ ਲੋਕ ਸੇਵਾ ਸਮਾਜ ਦੇ ਸੰਸਥਾਪਕ ਅਤੇ ਪ੍ਰਧਾਨ ਬਣਾਇਆ ਗਿਆ।ਉਹ ਗਰਮਖਿਆਲੀ ਵਿਚਾਰਧਾਰਾ ਦੇ ਪ੍ਰਮੁੱਖ ਸਨ।
ਅਫਰੀਕਾ ਤੋਂ ਵਾਪਸ ਆ ਕੇ ਮਹਾਤਮਾ ਗਾਂਧੀ ਜੀ ਦੀ ਰਾਜਨੀਤੀ ਵਿੱਚ ਸ਼ਾਮਿਲ ਹੋ ਗਏ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਦੀ ਪ੍ਰਧਾਨਗੀ ਹੇਠ ਸਵੇਟਸ ਆਫ ਇੰਡੀਆ ਸੋਸਾਇਟੀ ਦੀ ਸਥਾਪਨਾ ਕੀਤੀ, ਜਿਸ ਵਿੱਚ ਰਲ ਕੇ ਦੇਸ਼ ਸੇਵਾ ਕਰਨ ਸਕਣ, ਪਰ ਇਸ ਸੋਸਾਇਟੀ ਦੇ ਲਈ ਇੱਕ-ਇੱਕ ਮੈਂਬਰ ਦੀ ਬੜੀ ਸਖਤ ਪ੍ਰੀਖਿਆ ਲੈ ਕੇ ਮੈਂਬਰ ਬਣਾਉਂਦੇ ਸਨ। ਬੰਬਈ ਕਾਰਪੋਰੇਸ਼ਨ ਵਿੱਚ ਇੱਕ ਇੰਜੀਨੀਅਰ ਅੰਮ੍ਰਿਤ ਲਾਲ ਠਕਕਰ ਵੀ ਚਾਹੁੰਦੇ ਸਨ ਕਿ ਮੈਂ ਗੋਖਲੇ ਜੀ ਦੀ ਸੋਸਾਇਟੀ ਵਿੱਚ ਸ਼ਾਮਿਲ ਹੋ ਕੇ ਰਾਸ਼ਟਰ ਸੇਵਾ ਵਿੱਚ ਸ਼ਾਮਿਲ ਹੋ ਸਕਾਂ।ਉਹ ਗੋਖਲੇ ਜੀ ਨੂੰ ਆਪ ਨਹੀਂ ਮਿਲੇ, ਪਰ ਦੇਵ ਜੀ ਰਾਹੀਂ ਸੋਸਾਇਟੀ ਵਿੱਚ ਸ਼ਾਮਲ ਹੋਣ ਲਈ ਪੱਤਰ ਭੇਜਿਆ।ਅੰਮ੍ਰਿਤ ਲਾਲ ਜੀ ਚਾਹੁੰਦੇ ਸਨ ਕਿ ਗੋਖਲੇ ਜੀ ਸੋਸਾਇਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿੱਚ ਬੰਬਈ ਕਾਰਪੋਰੇਸ਼ਨ ਦੀ ਨੌਕਰੀ ਤੋਂ ਅਸਤੀਫਾ ਦੇ ਦੇਵਾਂਗਾ, ਪਰ ਗੋਖਲੇ ਜੀ ਨੇ ਲਿਖ ਭੇਜਿਆ ਕਿ ਦੋ ਘੋੜਿਆਂ ਤੇ ਸਵਾਰ ਹੋਣਾ ਠੀਕ ਨਹੀਂ ਹੈ।ਪਹਿਲਾਂ ਨੌਕਰੀ ਤੋਂ ਅਸਤੀਫਾ ਦੇਣਾ ਪਵੇਗਾ ਅਤੇ ਬਾਅਦ ਵਿੱਚ ਸੋਸਾਇਟੀ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।ਅੰਮ੍ਰਿਤ ਲਾਲ ਠਕਕਰ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਸੋਸਾਇਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ ਅਤੇ ਰਾਸ਼ਟਰੀ ਸੇਵਾ ਵਿੱਚ ਠਕਕਰ ਬਾਬਾ ਦੇ ਨਾਂ ਨਾਲ ਮਸ਼ਹੂਰ ਹੋਏ।
ਗੋਪਾਲ ਕ੍ਰਿਸ਼ਨ ਗੋਖਲੇ ਜੀ 1905 ਵਿੱਚ ਅਜ਼ਾਦੀ ਦੇ ਸਬੰਧ ਵਿੱਚ ਲਾਲਾ ਲਾਜਪਤ ਰਾਏ ਜੀ ਦੇ ਨਾਲ ਇੰਗਲੈਂਡ ਚਲੇ ਗਏ ਅਤੇ ਬਹੁਤ ਪ੍ਰਭਾਵੀ ਢੰਗ ਨਾਲ ਉਥੇ ਭਾਰਤ ਦੀ ਅਜ਼ਾਦੀ ਦੀ ਮੰਗ ਰੱਖੀ ਅਤੇ ਭਾਰਤ ਆ ਕੇ ਅਜ਼ਾਦੀ ਲੜਾਈ ਵਿੱਚ ਰੁੱਝ ਗਏ।ਉਨ੍ਹਾਂ ਨੇ ਸਵੇਟਸ ਆਫ ਇੰਡੀਆ ਸੋਸਾਇਟੀ ਦੀ ਸਥਾਪਨਾ ਕੀਤੀ ਤਾਂ ਕਿ ਨੌਜੁਆਨਾਂ ਨੂੰ ਸਰਵਜਨਕ ਜੀਵਨ ਦੇ ਲਈ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਦਾ ਵਿਚਾਰ ਸੀ ਕਿ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਭਾਰਤ ਲਈ ਖਾਸ ਮਹੱਤਵਪੂਰਨ ਲੋੜ ਹੈ।ਮਹਾਤਮਾ ਗਾਂਧੀ ਜੀ ਗੋਖਲੇ ਜੀ ਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ।ਅਖੀਰ 19 ਫਰਵਰੀ 1915 ਨੂੰ ਗੋਪਾਲ ਕ੍ਰਿਸ਼ਨ ਗੋਖਲੇ ਜੀ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ।

Swarn Kaur Virk

 

 

 

 

 

 

 

ਸਵਰਨ ਕੌਰ ਵਿਰਕ (ਹੈਡ ਟੀਚਰ)
ਅੰਮ੍ਰਿਤਸਰ
ਮੋ- 94170 71566

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply