ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਸੰਧੂ) – ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਜੀ ਦਾ ਜਨਮ ਦਿਹਾੜਾ ਤੇ ਸਰਬ ਸਾਂਝਾ ਰੰਘਰੇਟਾ ਦਲ ਦੇ ਸੰਸਥਾਪਕ ਬਾਪੂ ਪ੍ਰਕਾਸ਼ ਸਿੰਘ ਦੀ 13ਵੀਂ ਬਰਸੀ 3 ਸਤੰਬਰ ਦਿਨ ਐਤਵਾਰ ਨੂੰ ਤਹਿਸੀਲ ਅਜਨਾਲਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅੱਡਾ ਮੱਝੂਪੁਰਾ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਬੜੀ ਧੂਮ-ਧਾਮ ਨਾਲ ਮਨਾਈ ਜਾਵੇਗੀ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਸਰਬ ਸਾਂਝਾ ਰੰਘਰੇਟਾ ਦਲ ਦੇ ਮੁੱਖ ਬੁਲਾਰੇ ਭਾਈ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਦੱਸਿਆ ਕਿ ਦਲ ਦੀ ਸੁਬਾਈ ਚੇਅਰਪਰਸਨ ਮਾਤਾ ਕਰਤਾਰ ਕੌਰ ਗਿੱਲ ਦੇ ਪ੍ਰਬੰਧਾ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ, ਸ਼ਰਧਾਲੂਆਂ, ਇਲਾਕਾ ਨਿਵਾਸੀਆਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਰੋਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਨ ਸੱਜਣਗੇ।ਜਿਸ ਦੌਰਾਨ ਸਿੱਖ ਪੰਥ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰੀ ਜਿੱਥੇ ਸਿੱਖ ਗੁਰੂਆ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਗਾਥਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮੇਂ ਵਿਸ਼ੇਸ਼ ਸੈਮੀਨਾਰ ਦੌਰਾਨ ਕਈ ਬੁਲਾਰੇ ਤੇ ਬੁੱਧੀਜੀਵੀ ਬਾਬਾ ਜੀਵਨ ਸਿੰਘ ਤੇ ਬਾਪੂ ਪ੍ਰਕਾਸ਼ ਦੀ ਜੀਵਨੀ ਤੇ ਰੌਸ਼ਨੀ ਪਾਉਣਗੇ ਤੇ ਆਪਣੇ ਵਿਚਾਰ ਰੱਖਣਗੇ।ਨਿਹੰਗ ਜੱਥਬੰਦੀਆਂ ਤੇ ਗਤਕਾ ਪਾਰਟੀਆਂ ਗਤਕੇ ਦੀ ਪੇਸ਼ਕਾਰੀ ਕਰਨਗੀਆਂ ਅਤੇ ਜਦੋਂ ਕਿ ਕਈ ਸਕੂਲ ਵਿਦਿਆਰਥੀ ਵਾਂਰਾਂ ਵੀ ਪੇਸ਼ ਕਰਨਗੇ।ਗੁਰੂ ਕੇ ਅਤੁੱਟ ਲੰਗਰ ਵੀ ਵਰਤਣਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media