Thursday, March 26, 2026

ਸ਼ਿਵ ਮਹਿਮਾ ਦਾ ਗੁਣਗਾਨ ਤੇ ਲੰਗਰ ਭੰਡਾਰਾ ਕਰਵਾਇਆ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਸੰਧੂ)  ਸਥਾਨਕ ਭੱਲਾ ਕਲੌਨੀ ਜੀ.ਟੀ ਰੋਡ ਛੇਹਰਟਾ ਵਿਖੇ ਨੌਜਵਾਨਾਂ ਦੇ ਇੱਕ ਦਲ ਵੱਲੋਂ ਇੱਕ ਪ੍ਰਭਾਵਸ਼ਾਲੀ ਧਾਰਮਿਕ PPN2808201709ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਾਉਣ ਮਹੀਨਾ ਤੇ ਤੀਆਂ ਤੀਜ ਮੇਲਿਆਂ ਦੇ ਸੰਪੂਰਨਤਾ ਸਮਾਗਮਾਂ ਦੇ ਚੱਲਦਿਆਂ ਹਰ ਸਾਲ ਦੀ ਤਰਾਂ ਆਯੌਜਿਤ ਇਸ ਸਮਾਗਮ ਦੌਰਾਨ ਸ਼ਿਵ ਮਹਿਮਾ ਦਾ ਗੁਣਗਾਨ ਕਰਨ ਦੇ ਨਾਲ ਨਾਲ ਲੰਗਰ ਭੰਡਾਰਾ ਕਰਵਾਇਆ ਗਿਆ।ਸਮਾਜ ਸੇਵਕ ਦੀਪਕ ਕੁਮਾਰ ਡੀ.ਜੇ ਨੇ ਦੱਸਿਆ  ਕਿ ਹਰ ਸਾਲ ਇਲਾਕਾ ਨਿਵਾਸੀ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੰਗਰ ਭੰਡਾਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।ਸ਼ਰਧਾਲੂਆਂ ਵੱਲੋਂ ਸ਼ਿਵ ਪਰਿਵਾਰ ਦੀ ਮਹਿਮਾ ਗਾਉਣ ਦੇ ਨਾਲ-ਨਾਲ ਕਈ ਹੋਰ ਧਾਰਮਿਕ ਭਜਨ ਗਾ ਕੇ ਵਾਤਾਵਰਨ ਨੂੰ ਸ਼ਿਵਮਈ ਕੀਤਾ।ਇਸ ਮੌਕੇ ਲਾਲ ਸਿੰਘ, ਸਾਬੀ ਸਿੰਘ, ਹੈਪੀ ਸਿੰਘ, ਸੰਦੀਪ ਕੁਮਾਰ, ਨਵਿੰਦਰ ਕੁਮਾਰ, ਸੋਨੂੰ ਕੁਮਾਰ, ਗੋਲਡੀ ਸਿੰਘ, ਹਨੀ, ਮੱਮੂ, ਸੰਨੀ ਕੁਮਾਰ, ਹੀਰਾ ਸਿੰਘ ਤੇ ਸੋਨੂੰ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply