Friday, March 27, 2026

ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਵਲੋਂ ਹੋਸਟਲਾਂ ਦਾ ਅਚਨਚੇਤ ਦੌਰਾ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ ਡਾ. ਜਸਪਾਲ ਸਿੰਘ GNDU VC Prof. Jaspal S Sandhuਸੰਧੂ ਵੱਲੋ ਲੜਕਿਆਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਹੋਸਟਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਤੋ ਇਲਾਵਾ ਉਨ੍ਹਾਂ ਵਲੋ ਸਵੀਮਿੰਗ ਪੂਲ ਅਤੇ ਉੱਥੋਂ ਦੇ ਬਾਥਰੂਮ, ਚੇਂਜਿੰਗ ਰੂਮ ਅਤੇ ਹੈਲਥ ਸੈਂਟਰ ਦਾ ਵੀ ਨਿਰੀਖਣ ਕੀਤਾ ਗਿਆ।ਉਨ੍ਹਾਂ ਨਾਲ ਐਚ.ਐਸ.ਟਿੰਨਾ, ਇੰਚਾਰਜ ਭਾਈ ਲਾਲੋ ਉਸਾਰੀ ਵਿਭਾਗ ਸਨ।ਲੜਕਿਆਂ ਦੇ ਹੋਸਟਲਾਂ ਦੇ ਵੱਖ-ਵੱਖ ਬਲਾਕਾਂ ਦੇ ਕਮਰਿਆਂ, ਮੈੱਸਾਂ, ਕੰਟੀਨਾਂਂ, ਕਿਚਨ, ਡਾਇਨਿੰਗ ਹਾਲ ਅਤੇ ਟਾਇਲਟਸ ਦਾ ਆਪ ਜਾ ਕੇ ਨਿਰੀਖਣ ਕੀਤਾ।ਹੋਸਟਲਾਂ ਦੀ ਕਿਚਨ ਜਿੱਥੇ ਖਾਣਾ ਬਣਦਾ ਹੈ ਅਤੇ ਮੈਸਾਂ ਦੀ ਸਾਫ-ਸਫਾਈ ਵੱਲ ਹੋਰ ਧਿਆਨ ਦੇਣ ਵਾਸਤੇ ਆਦੇਸ਼ ਕੀਤੇ ਗਏ।
ਵਾਈਸ ਚਾਂਸਲਰ ਨੇ ਵਿਦਿਆਰਥੀਆਂ ਪਾਸੋਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਹੋਸਟਲ ਦੇ ਵਿਦਿਆਰਥੀਆਂ ਵੱਲੋਂ ਯੂੂਨੀਵਰਸਿਟੀ ਵਿਚ ਹੋਰ ਵਧੀਆ ਜਿੰਮ ਦੀ ਮੰਗ ਕੀਤੀ ਗਈ, ਜਿਸ `ਤੇ ਉਪ-ਕੁਲਪਤੀ ਨੇ ਤੁਰੰਤ ਡੀਨ, ਵਿਦਿਆਰਥੀ ਭਲਾਈ ਅਤੇ ਅਸਿਸਟੈਂਟ ਪ੍ਰੋਫੈਸਰ ਅਮਨਦੀਪ ਸਿੰਘ, ਟੀਚਰਜ਼ ਇੰਚਾਰਜ, ਕੈਂਪਸ ਸਪੋਰਟਸ ਨੂੰ ਜਿੰਮ ਨੂੰ ਅਪਗਰੇਡ ਕਰਨ ਵਾਸਤੇ ਪ੍ਰਪੋਜ਼ਲ ਜਲਦੀ ਪੇਸ਼ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਖੁਦ ਇਕ ਹਫਤੇ ਦੇ ਅੰਦਰ-ਅੰਦਰ ਦੁਬਾਰਾ ਇਨ੍ਹਾਂ ਹੋਸਟਲਾਂ ਦਾ ਨਿਰੀਖਣ ਕਰਨਗੇ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹੋਸਟਲਾਂ ਨੂੰ ਛੇਤੀ ਤੋਂ ਛੇਤੀ ਸਫਾਈ ਅਤੇ ਸਿਹਤ ਪੱਖੋਂ ਹੋਰ ਵਧੀਆ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਵਲੋਂ ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਤਿਆਰ ਕਰਨ ਨੂੰ ਸਹੀ ਢੰਗ ਨਾਲ ਸਹੀ ਜਗ੍ਹਾ ਤੇ ਰੱਖਕੇ ਅਤੇ ਢੱਕ ਕੇ ਤਿਆਰ ਕਰਨ ਅਤੇ ਇਹ ਜੋਨ ਕਿਸੇ ਤਰ੍ਹਾਂ ਦੀ ਮੱਖੀ ਮੱਛਰ ਰਹਿਤ ਰੱਖਣ ਦੀ ਸਖਤ ਹਦਾਇਤ ਕੀਤੀ ਗਈ।ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਆਪਣੀ ਮੁਸ਼ਕਲਾਂ ਦਸ ਸਕਦਾ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਉਸਾਰੂ ਸੁਝਾਅ, ਜੋ ਕਿ ਯੂਨੀਵਰਸਿਟੀ ਦੇ ਹਿਤ ਵਿਚ ਹੋਵੇਗਾ, ਉਸ ਉਪਰ ਵਿਚਾਰ ਕੀਤਾ ਜਾਵੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply