ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – 4 ਸੰਤਬਰ ਨੂੰ ਪਟਿਆਲਾ ਵਿਖੇ ਹੋ ਰਹੀ ਲੜਕੇ-ਲੜਕੀਆਂ ਦੀ ਅੰਡਰ 19 ਸਾਲ ਉਮਰ ਵਰਗ ਖੋ-ਖੋ ਸਕੂਲ ਸਟੇਟ ਪ੍ਰਤੀਯੋਗਿਤਾ ਦੇ ਵਿਚ ਜਿਲੇ ਦੀਆਂ ਮਹਿਲਾ-ਪੁਰਸ਼ ਟੀਮਾਂ ਦੀ ਸ਼ਮੂਲੀਅਤ ਕਰਾਉਣ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਏ.ਈ.ਓ ਬਲਵਿੰਦਰ ਸਿੰਘ ਦੀ ਅਗਵਾਈ ਅਤੇ ਪ੍ਰਿੰ: ਜੋਗਿੰਦਰ ਕੋਰ ਸ਼ਿੰਗਾਰੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਹਾਂ ਸਿੰੰਘ ਗੇਟ ਵਿਖੇ ਮਹਿਲਾਵਾਂ ਦੀ ਚੋਣ ਟਰਾਇਲ ਪ੍ਰਕਿਰਿਆ ਸੰਪੰਨ ਹੋਈ।ਜਿਸ ਦੋਰਾਨ ਜਿਲ੍ਹੇ ਦੇ ਵੱਖ-ਵੱੱਖ ਸਕੂਲਾਂ ਤੋਂ 200 ਦੇ ਕਰੀਬ ਖਿਡਾਰਣਾਂ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ।ਮੈਡਮ ਰਵਿੰਦਰ ਕੋਰ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਤੇ ਕੋਚ ਮੁਨੀਸ਼ ਕੁਮਾਰ ਆਦਿ ਮਾਹਿਰ ਕੋਚਾਂ ਵਲੋਂ ਖਿਡਾਰਣਾਂ ਦੀ ਖੇਡ ਕਾਰਗੁਜ਼ਾਰੀ ਨੂੰ ਚੰਗੀ ਤਰ੍ਹਾਂ ਵੇਖਣ ਜਾਂਚਣ ਤੋਂ ਬਾਅਦ ਜਿਲੇ ਦੀ ਅੰਡਰ 19 ਸਾਲ ਮਹਿਲਾ ਟੀਮ ਦੀ ਚੋਣ ਕੀਤੀ ਗਈ।ਇਸ ਮੋਕੇ ਮੈਡਮ ਰਵਿੰਦਰ ਕੋਰ ਤੇ ਕੋਚ ਸੂਰਯਵੰਸ਼ੀ ਨੇ ਕਿਹਾ ਕਿ ਚੋਣ ਟਰਾਇਲ ਪ੍ਰਕਿਰਿਆ ਦੇ ਦੋਰਾਨ ਹਰੇਕ ਸਕੂਲ ਦੀਆਂ ਖਿਡਾਰਣਾਂ ਨੂੰ ਮੋਕਾ ਦਿੱਤਾ ਗਿਆ ਹੈ ਤੇ ਨਿਰਪੱਖ ਚੋਣ ਕਰਕੇ ਇਕ ਬੇਹਤਰ ਟੀਮ ਬਣਾਈ ਗਈ ਹੈ ਜੋ ਕਿ ਸੂਬਾ ਪੱਧਰੀ ਖੋ-ਖੋ ਖੇਡ ਪ੍ਰਤੀਯੋਗਿਤਾ ਦੇ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਮੋਹਰੀ ਰਹੇਗੀ ਤੇ ਕੋਮੀ ਪੱਧਰ ਦੀ ਖੋਡ ਪ੍ਰਤੀਯੋਗਿਤਾ ਲਈ ਰਾਹ ਪੱਧਰਾ ਕਰੇਗੀ।ਇਸ ਮੋਕੇ ਜਸਬੀਰ ਸਿੰਘ, ਦਲਜੀਤ ਕੋਰ, ਕੰਵਲਜੀਤ ਕੋਰ, ਨਰਿੰਦਰ ਸਿੰਘ, ਸਰਬਜੀਤ ਕੋਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media