ਟੀਮ ਦਾ ਪਤਾ ਲਗਣ `ਤੇ ਖਾਣ ਪੀਣ ਦੀਆਂ ਦੁਕਾਨਾਂ ਦੇ ਡਿੱਗੇ ਸ਼ਟਰ
ਪੱਟੀ, 29 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਤਰਨ ਤਾਰਨ ਡਾ. ਸ਼ਮਸੇਰ ਸਿੰਘ ਦੀ ਅਗਵਾਈ ਹੇਠ ਡਾ. ਜੀ
ਐਸ ਪਨੂੰ ਸਹਾਇਕ ਫੂਡ ਅਫਸਰ, ਡਾ. ਅਸ਼ਵਨੀ ਕੁਮਾਰ ਫੂਡ ਸੇਫਟੀ ਅਫਸਰ ਵਲੋਂ ਅੱਜ ਪੱਟੀ ਸ਼ਹਿਰ ਦੇ ਕਹੀਆਂ ਵਾਲਾ ਚੌਂਕ ਵਿਖੇ ਵੱਖ-ਵੱਖ ਕਰਿਆਨਾ ਸਟੋਰ, ਡੇਅਰੀ ਤੇ ਬੇਕਰੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਸੈਂਪਲ ਭਰੇ।ਇਸ ਮੌਕੇ ਡਾ. ਜੀ ਐਸ ਪਨੂੰ ਨੇ ਦਸਿਆ ਕਿ ਲੋਕਾਂ ਨੂੰ ਫੂਡ ਸੇਫਟੀ ਐਕਟ ਤਹਿਤ ਸਾਫ ਸੁਥਰੀਆਂ ਚੀਜ਼ਾਂ ਦੇ ਇਸਤੇਮਾਲ ਕਰਨ ਲਈ ਦੁੱਧ, ਦੇਸੀ ਘਿਉ, ਨਮਕੀਨ ਭੁਜ਼ੀਆਂ, ਪਨੀਰ, ਬਿਸਕੁੱਟ ਦੇ 5 ਸੈਂਪਲ ਭਰ ਲਏ ਗਏ, ਜਿਨਾਂ ਦਾ ਚੰਡੀਗੜ ਲੈਬਾਰਟੀ ਵਿਚ ਭੇਜ ਕੇ ਟੈਸਟ ਕਰਵਾਇਆ ਜਾਵੇਗਾ ਤੇ ਲੈਬ ਵਲੋ ਰਿਪੋਰਟ ਮਿਲਣ `ਤੇ ਉਕਤ ਦੁਕਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਉਕਤ ਕਾਰਵਾਈ ਆਉਣ ਵਾਲੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਜਾ ਰਹੀ ਹੈ ਅਤੇ ਅਗੇ ਵੀ ਕਾਰਵਾਈ ਜਾਰੀ ਰਹੇਗੀ।ਜਿਕਰਯੋਗ ਹੈ ਕਿ ਸ਼ਹਿਰ ਵਿਚ ਸੈਂਪਲ ਭਰਨ ਆਈ ਟੀਮ ਦਾ ਪਤਾ ਲੱਗਣ `ਤੇ ਉਨਾਂ ਨੇ ਦੁਕਾਨਾਂ ਦੇ ਸ਼ਟਰ ਬੰਦ ਸੁੱਟ ਦਿੱਤੇ।ਜਿਸ ਦੀ ਸ਼ਹਿਰ ਵਾਸੀਆਂ `ਚ ਕਾਫੀ ਚਰਚਾ ਰਹੀ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media