Sunday, April 28, 2024

‘ਚੌਂਕਾ ਬੀਬੀ ਰਜ਼ਨੀ ਦਾ `ਚ ਲੋੜਵੰਦ 10 ਰੁਪਏ ਵਿੱਚ ਪੇਟ ਭਰ ਖਾ ਸਕਣਗੇ ਰੋਟੀ ਡੀ.ਸੀ

ਪੱਟੀ ਵਿਖੇ ‘ਸਾਂਝੀ ਰਸੋਈ’ ਦੀ ਕੀਤੀ ਗਈ ਸ਼ੁਰੂਆਤ
ਪੱਟੀ, 29 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਅਤੇ ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ PPN2908201709ਸਰਕਾਰੀ ਹਸਪਤਾਲ ਪੱਟੀ ਵਿਖੇ ਖੋਲੀ ਗਈ ‘ਚੌਂਕਾ ਬੀਬੀ ਰਜ਼ਨੀ ਦਾ’ ਸਾਂਝੀ ਰਸੋਈ ਦੀ ਰਸਮੀਂ ਸ਼ੁਰੁਆਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤੀ ਗਈ।ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ, ਜ਼ਿਲਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਐਸ.ਐਮ.ਓ ਇੰਦਰ ਮੋਹਨ ਗੁਪਤਾ ਤੋਂ ਇਲਾਵਾ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਂਝੀ ਰਸੋਈ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਖੁੱਲੇਗੀ ਅਤੇ ਇਲਾਕੇ ਦੇ ਲੋੜਵੰਦ ਵਿਅਕਤੀ ਇਥੇ 10 ਰੁਪਏ ਵਿੱਚ ਪੇਟ ਭਰ ਕੇ ਰੋਟੀ ਖਾ ਸਕਣਗੇ।ਉਨਾਂ ਕਿਹਾ ਕਿ ਇਹ ਰਸੋਈ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਦੇ ਮਰੀਜ਼ਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ। ਇਸ ਰਸੋਈ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਲੋੜਵੰਦ ਲੋਕਾਂ ਨੂੰ ਸਸਤਾ ਅਤੇ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ‘ਸਾਡੀ ਰਸੋਈ’ `ਚ ਖਾਣੇ ਦੀ ਥਾਲੀ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ ਕਿ ਹਰ ਕੋਈ ਇਹ ਰਕਮ ਆਸਾਨੀ ਨਾਲ ਖਰਚ ਕਰ ਸਕਦਾ ਹੈ। ਇਸ ਰਸੋਈ ਵਿਚ ਸਾਫ ਸਫਾਈ ਅਤੇ ਖਾਣੇ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਵੇਗਾ।ਉਨਾਂ ਦੱਸਿਆ ਕਿ ਇਸ ਰਸੋਈ ਦਾ ਓਵਰਆਲ ਇੰਚਾਰਜ ਐਸ.ਡੀ.ਐਮ ਪੱਟੀ ਨੂੰ ਬਣਾਇਆ ਗਿਆ ਹੈ।ਇਸ ਮੌਕੇ ਵਿਨੋਦ ਕੁਮਾਰ ਸ਼ਰਮਾ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਅਮਨ ਬੇਦੀ, ਸੁਖਪਾਲ ਸਿੰਘ, ਗੁਰਲਾਲਜੀਤ ਸਿੰਘ ਭੁੱਲਰ, ਜੇ.ਪੀ ਚੋਹਨ ਬੈਕ ਮੈਨੇਜਰ, ਸੁਖਜੀਤ ਸਿੰਘ ਸੁੱਖ ਭੁੱਲਰ ਮੰਡੀ ਵਾਲਾ, ਪ੍ਰਿੰਸ ਧੰਨਾ, ਕਾਲਾ ਮਹਿਤਾ, ਗੁਰਨਾਮ ਸਿੰਘ, ਸੰਜੀਵ ਸ਼ੀਸ਼ਾ, ਸਤਨਾਮ ਸਿੰਘ ਭੁੱਲਰ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply