Thursday, March 26, 2026

ਕ੍ਰਾਂਤੀਕਾਰੀ ਸੁਤੰਤਰਤਾ ਸੇਨਾਨੀ ਮਦਨ ਲਾਲ ਢੀਂਗਰਾ

Madan Lal Dhingra Smadhਮਦਨ ਲਾਲ ਢੀਂਗਰਾ ਜੀ ਭਾਰਤੀ ਅਜ਼ਾਦੀ ਅੰਦੋਲਨ ਦੇ ਅਹਿਮ ਨੇਤਾ ਸਨ, ਜਿੰਨਾਂ ਦਾ ਜਨਮ 18 ਫਰਵਰੀ 1883 ਨੂੰ ਪੰਜਾਬ ਦੇ ਅੰਮਿ੍ਰਤਸਰ ਸ਼ਹਿਰ ਦੇ ਹਿੰਦੂ ਖੱਤਰੀ ਅਮੀਰ ਪਰਿਵਾਰ ਵਿੱਚ ਪਿਤਾ ਸ੍ਰੀ ਦਿਤਾ ਮੱਲ ਦੇ ਘਰ ਹੋਇਆ। ਇਹਨਾਂ ਦੇ ਪਿਤਾ ਸ੍ਰੀ ਦਿੱਤਾ ਮੱਲ ਅੰਮਿ੍ਤਸਰ ਵਿੱਚ ਸਿਵਲ ਸਰਜਨ ਲੱਗੇ ਹੋਏ ਸਨ ਅਤੇ ਅੰਗਰੇਜ਼ੀ ਰੰਗ ਵਿੱੱਚ ਪੂਰੇ ਰੰਗੇ ਹੋਏ ਸਨ।ਪਰ ਮਾਤਾ ਜੀ ਬਹੁਤ ਧਾਰਮਿਕ ਸੰਸਕਾਰਾਂ ਵਾਲੀ ਇਸਤਰੀ ਸਨ।ਇਹਨਾਂ ਦਾ ਪਰਿਵਾਰ ਅੰਗਰੇਜ਼ੀ ਸਰਕਾਰ ਦਾ ਖਾਸ ਵਿਸ਼ਵਾਸ ਪਾਤਰ ਸੀ।ਇਹਨਾਂ ਨੇ ਮੁੱਢਲੀ ਵਿਦਿਆ ਅੰਮ੍ਰਿਤਸਰ ਵਿਚੋਂ ਪ੍ਰਾਪਤ ਕੀਤੀ ਅਤੇ ਉੱਚ ਸਿਖਿਆ ਲਈ ਲਾਹੌਰ ਦੇ ਇਕ ਕਾਲਜ਼ ਵਿੱਚ ਦਾਖਿਲ ਹੋ ਗਏ।ਇਹਨਾਂ ਨੂੰ ਭਾਰਤੀ ਅਜ਼ਾਦੀ ਸਬੰਧੀ ਕ੍ਰਾਂਤੀ ਦੇ ਦੋਸ਼ ਵਿੱਚ ਉਸ ਕਾਲਜ਼ ਵਿਚੋਂ ਕੱਢ ਦਿੱਤਾ ਗਿਆ ਸੀ।ਪਰਿਵਾਰ ਨੇ ਮਦਨ ਲਾਲ ਢੀਂਗਰਾ ਤੋਂ ਆਪਣਾ ਸਾਰਾ ਨਾਤਾ ਤੋੜ ਲਿਆ।ਮਦਨ ਲਾਲ ਢੀਂਗਰਾ ਨੇ ਇਕ ਕਲੱਰਕ ਦੀ ਨੌਕਰੀ ਕੀਤੀ, ਪਰ ਕਾਮਯਾਬ ਨਾ ਹੋਏ।ਫਿਰ ਟਾਂਗਾ ਚਲਾਉਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਕ ਕਾਰਖਾਨੇ ਵਿੱਚ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨਾ ਪਿਆ। ਉਥੇ ਉਹਨਾਂ ਨੇ ਇਕ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਕਾਰਖਾਨੇ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਮਦਨ ਲਾਲ ਢੀਂਗਰਾ ਮੁੰਬਈ ਚਲੇ ਗਏ ਅਤੇ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਵਡੇ ਭਰਾ ਦੀ ਸਲਾਹ ਨਾਲ 1906 ਵਿੱਚ ਉੱਚ ਸਿਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲੇ ਗਏ। ਉਥੇ ਯੂਨੀਵਰਸਿਟੀ ਦੇ ਕਾਲਜ਼ ਆਫ ਲੰਡਨ ਵਿੱਚ ਮਕੈਨੀਕਲ ਇੰਜ਼ੀਨੀਰਿੰਗ ਵਿੱਚ ਦਾਖਲਾ ਲੈ ਲਿਆ।ਪੜਾਈ ਦਾ ਖਰਚਾ ਵੱਡੇ ਭਾਈ ਅਤੇ ਰਾਸ਼ਟਰਵਾਦੀ ਕ੍ਰਾਂਤੀਕਾਰੀਆਂ ਨੇ ਦਿੱਤਾ।ਲੰਡਨ ਵਿਚ ਮਦਨ ਲਾਲ ਢੀਂਗਰਾ ਭਾਰਤ ਦੇ ਪ੍ਰਮੁੱਖ ਰਾਸ਼ਟਰਵਾਦੀ ਵਿਨਾਇਕ ਦਾਮੋਦਰ ਸਾਵਰਕਰ, ਸ਼ਿਆਮ ਜੀ ਕਿ੍ਰਸ਼ਨ ਵਰਮਾ ਦੇ ਸੰਪਰਕ ਵਿੱਚ ਆ ਗਏ।ਇਹ ਲੋਕ ਢੀਂਗਰਾ ਦੀ ਪ੍ਰਚੰਡ ਦੇਸ਼ ਭਗਤੀ ਤੋਂ ਬਹੁਤ ਖੁਸ਼ ਹੋਏ।ਉਹਨਾਂ ਨੇ ਮਦਨ ਲਾਲ ਢੀਂਗਰਾ ਨੂੰ ਅਭਿਨਿਆ ਭਾਰਤ ਮੰਡਲ ਦਾ ਮੈਂਬਰ ਬਣਵਾਇਆ ਅਤੇ ਹਥਿਆਰ ਚਲਾਉਣ ਦੀ ਟਰੈਨਿੰਗ ਦਿਵਾਈ।ਮਦਨ ਲਾਲ ਢੀਂਗਰਾ ਇੰਡੀਆ ਹਾਊਸ ਦੇ ਮੈਂਬਰ ਬਣ ਗਏ ਜੋ ਭਾਰਤੀ ਵਿਦਿਆਰਥੀਆਂ ਦੇ ਰਾਜਨੀਤਕ ਕੰਮਾਂ ਦਾ ਕੇਂਦਰ ਸੀ।ਉਸ ਸਮੇਂ ਖੁਸ਼ੀਰਾਮ ਬੋਸ, ਕੰਨਾਈ ਦੱਤ, ਸਤਿੰਦਰ ਪਾਲ ਅਤੇ ਪੰਡਿਤ ਕਾਂਸ਼ੀਰਾਮ ਜਿਹੇ ਕ੍ਰਾਂਤੀਕਾਰੀਆਂ ਨੂੰ ਮੌਤ ਦੀ ਸਜਾ ਦੇਣ ਵਿਰੁੱਧ ਕ੍ਰਾਂਤੀਕਾਰੀ ਬਹੁਤ ਭੜਕੇ ਹੋਏ ਸਨ।ਦਾਮੋਦਰ ਸਾਵਰਕਰ ਅਤੇ ਮਦਨ ਲਾਲ ਢੀਂਗਰਾ ਨੇ ਅੰਗਰੇਜ਼ ਅਫਸਰਾਂ ਕੋਲੋਂ ਬਦਲਾ ਲੈਣ ਦੀ ਸੋਚ ਲਈ।
1 ਜਨਵਰੀ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸ਼ੀੲੈਸ਼ਨ ਦੇ ਸਲਾਨਾ ਸੰਮੇਨਲ ਵਿਚ ਭਾਗ ਲੈਣ ਲਈ ਭਾਰਤੀ ਅਤੇ ਅੰਗਰੇਜ਼ੀ ਲੋਕ ਬਹੁਤ ਇਕੱਠੇ ਹੋਏ ਸਨ।ਜਦੋਂ ਸਰ ਕਰਜਨ ਵਾਇਲੀ (ਭਾਰਤੀ ਮਾਮਲੇ ਦੇ ਸੈਕਟਰੀ ਆਫ ਸਟੇਟ ਦੇ ਰਾਜਨੀਤਕ ਸਲਾਹਕਾਰ) ਆਪਣੀ ਪਤਨੀ ਨਾਲ ਸਾਊਥਹਾਲ ਵਿੱਚ ਪਹੁੰਚੇ ਤਦ ਮਦਨ ਲਾਲ ਢੀਂਗਰਾ ਨੇ ਉਸ ਦੇ ਚਿਹਰੇ `ਤੇ ਪੰਜ ਗੋਲੀਆਂ ਮਾਰੀਆਂ ਜਿਨਾਂ ਵਿਚੋਂ ਚਾਰ ਸਹੀ ਨਿਸ਼ਾਨੇ `ਤੇ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਢੀਂਗਰਾ ਨੇ ਆਪਣੇ ਪਿਸਤੋਲ ਨਾਲ ਆਪਣੀ ਹਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਅੰਗਰੇਜ਼ ਪੁਲਿਸ ਨੇ ਢੀਂਗਰਾ ਨੂੰ ਫੜ ਲਿਆ ਅਤੇ ਜੇਲ ਵਿੱਚ ਭੇਜ ਦਿੱਤਾ।
13 ਜੁਲਾਈ ਨੂੰ ਮਦਨ ਲਾਲ ਢੀਂਗਰਾ ਦੇ ਕੇਸ ਦੀ ਸੁਣਵਾਈ ਪੁਰਾਣੇ ਬੈਲੀ ਕੋਰਟ ਵਿੱਚ ਹੋਈ ਅਤੇ ਉਸ ਨੂੰ ਮੌਤ ਦੀ ਸਜਾ ਸੁਣਾ ਦਿੱਤੀ ਗਈ।17 ਅਗਸਤ 1909 ਨੂੰ ਮਦਨ ਲਾਲ ਢੀਂਗਰਾ ਨੂੰ ਫਾਂਸੀ ਦੇ ਦਿੱਤੀ ਗਈ।ਭਾਰਤ ਦਾ ਕ੍ਰਾਂਤੀਕਾਰੀ ਸ਼ੇਰ ਸਦਾ ਲਈ ਦੁਨੀਆਂ ਨੂੰ ਛੱਡ ਗਿਆ।ਅੱਜ ਵੀ ਭਾਰਤੀਆਂ ਦੇ ਦਿਲਾਂ ਵਿੱਚ ਉਸ ਦੀਆਂ ਯਾਦਾਂ ਸਲਾਮਿਤ ਹਨ।

Swarn Kaur Virk

 

 

ਸਵਰਨ ਕੌਰ ਵਿਰਕ (ਹੈਡ ਟੀਚਰ)
ਅੰਮ੍ਰਿਤਸਰ।
ਮੋ- 94170 71566

Check Also

ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸਾਰੇ 65 ਲੱਖ ਪਰਿਵਾਰਾਂ ਨੂੰ ਮਿਲੇਗਾ 10 ਲੱਖ ਤੱਕ ਦਾ ਨਕਦੀ ਰਹਿਤ ਇਲਾਜ਼ – ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply