ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਵੱਲੋਂ ਖ਼ਾਲਸਾ ਕਾਲਜ ਦੇ ਜਰਨਲਿਜ਼ਮ ਵਿਭਾਗ ਦੇ ਸਹਿਯੋਗ ਨਾਲ ‘ਮੀਡੀਆ
ਮੇਲਾ-2026’ ਕਰਵਾਇਆ ਗਿਆ।’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਆਈ.ਐਮ.ਸੀ ਐਂਡ ਐਮ.ਟੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੁੱਜੇ ਡਾਇਰੈਕਟਰ ਡਾ. ਬਿੰਦੂ ਸ਼ਰਮਾ ਵੱਲੋਂ ਕੀਤਾ ਗਿਆ।ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ।ਡਾ. ਮਹਿਲ ਸਿੰਘ ਨੇ ’ਵਰਸਿਟੀ ਦੇ ਵਿਭਾਗ ਮੁੱਖੀ ਡਾ. ਸਾਨੀਆ ਮਰਵਾਹਾ ਨੂੰ ਸਮਾਗਮ ਦੀ ਸਫਲਤਾ ਅਤੇ ਸਬੰਧਿਤ ਸਟਾਫ਼ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ ਅਤੇ ਪੇਸ਼ਾਵਰ ਹੁਨਰ ਵਿਕਸਿਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ ਨੇ ਡਾ. ਸੁਰਿੰਦਰ ਕੌਰ ਅਤੇ ਡਾ. ਮਰਵਾਹਾ ਨਾਲ ਮਿਲ ਕੇ ਡਾ. ਸ਼ਰਮਾ ਅਤੇ ਉਚੇਚੇ ਤੌਰ ’ਤੇ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਲੰਧਰ, ਰੀਜਨਲ ਕੈਂਪਸ, ਜਰਨਲਿਜ਼ਮ ਵਿਭਾਗ ਮੁੱਖੀ ਡਾ. ਨਮਰਤਾ ਜੋਸ਼ੀ ਦਾ ਸਵਾਗਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਮੀਡੀਆ ਸਬੰਧੀ ਗਤੀਵਿਧੀਆ ’ਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ।ਡਾ. ਸ਼ਰਮਾ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ’ਚ ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਪੇਸ਼ਾਵਰ ਨੈਤਿਕਤਾ ਨੂੰ ਮਜ਼ਬੂਤ ਕਰਦੇ ਹਨ।ਜਦਕਿ ਡਾ. ਸੁਰਿੰਦਰ ਕੌਰ ਨੇ ‘ਮੀਡੀਆ ਮੇਲਾ-2026’ ਆਯੋਜਕ ਟੀਮ ਦੀ ਪ੍ਰਸ਼ੰਸਾ ਕੀਤੀ।
ਡਾ. ਮਰਵਾਹਾ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਐਡ ਮੈਡ, ਰੇਡੀਓ ਜੌਕੀਇੰਗ, ਫੋਟੋਗ੍ਰਾਫੀ ਅਤੇ ਸ਼ਾਰਟ ਫਿਲਮ ਮੇਕਿੰਗ ਆਦਿ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ 15 ਤੋਂ ਵਧੇਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਸਟਾਕ ਬਾਜ਼ਾਰ, ਕਾਉ ਬੁਆਏ ਕੈਫੇ, ਹੇਅਰ ਐਨ ਹੱਬ, ਪੰਜਾਬ ਇਮੀਗਰੇਸ਼ਨ, ਆਈ.ਬੀ.ਟੀ, ਕਿੰਗ ਐਕਸੈਸਰੀਜ਼ ਅਤੇ ਐਕਸਪਰਟ ਵੀਜ਼ਾ ਵੱਲੋਂ ਸਪਾਂਸਰ ਕੀਤੇ ਗਏ ਮੀਡੀਆ ਮੇਲਾ ਦੌਰਾਨ ਖ਼ਾਲਸਾ ਯੂਨੀਵਰਸਿਟੀ ਨੇ ਬੈਸਟ ਕੋਰੀਓਗ੍ਰਾਫ਼ੀ ਐਵਾਰਡ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਓਵਰਆਲ ਟਰਾਫ਼ੀ ਦਾ ਖਿਤਾਬ ਪ੍ਰਾਪਤ ਕੀਤਾ।
ਇਸ ਮੌਕੇ ਨੇਹਾ ਦਿਆਲ, ਸੁਰਿੰਦਰ ਫਰਿਸ਼ਤਾ, ਅਰਵਿੰਦਰ ਭੱਟੀ ਅਤੇ ਆਰ.ਜੇ.ਐਡੀ ਵਰਗੀਆਂ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।ਉਨ੍ਹਾਂ ਕਿਹਾ ਕਿ ਪ੍ਰੋ: ਸੁਰਭੀ ਸ਼ਰਮਾ, ਹਰੀ ਸਿੰਘ, ਭਾਵਨੀ ਖੰਨਾ, ਸੁਸ਼ੀਲ ਕੁਮਾਰ, ਲਵਰੋਜ਼ਪ੍ਰੀਤ ਕੌਰ, ਰਸ਼ਿਤਾ ਨਈਅਰ, ਕੰਵਲਪ੍ਰੀਤ ਕੌਰ ਅਤੇ ਕਾਜਲ ਵੱਲੋਂ ਸਮਾਗਮ ਦਾ ਸਮਾਪਨ ਵੋਟ ਆਫ ਥੈਂਕਸ ਨਾਲ ਕੀਤਾ ਗਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸਾਰੇ 65 ਲੱਖ ਪਰਿਵਾਰਾਂ ਨੂੰ ਮਿਲੇਗਾ 10 ਲੱਖ ਤੱਕ ਦਾ ਨਕਦੀ ਰਹਿਤ ਇਲਾਜ਼ – ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media