Thursday, April 30, 2026

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ ਵੱਲੋਂ ਐਗਰੀ ਫੈਸਟ-2026 ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੇ ਗਏ 5 ਰੋਜ਼ਾ ਉਕਤ ਪ੍ਰੋਗਰਾਮ ਦੌਰਾਨ ਦੋ ਦਿਨਾਂ ਸਪੋਰਟਸ ਮੀਟ ਅਤੇ ਕਲਚਰਲ ਕਮ ਐਲੂਮਨੀ ਮੀਟ ਵੀ ਕਰਵਾਈ ਗਈ।
ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਐਗਰੀਕਲਚਰ ਦੇ ਬੀ.ਐਸ.ਸੀ (ਆਨਰਜ਼) ਅਤੇ ਐਮ.ਐਸ.ਸੀ ਦੇ ਵਿਦਿਆਰਥੀਆਂ ਦਰਮਿਆਨ ਅੰਤਰ ਕਲਾਸ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਕ੍ਰਿਕਟ, ਫੁੱਟਬਾਲ, ਟਗ ਆਫ ਵਾਰ, ਖੋ-ਖੋ, ਸ਼ਤਰੰਜ ਅਤੇ ਕੁਇੱਜ਼ ਵਰਗੀਆਂ ਇਨਡੋਰ ਪ੍ਰਤੀਯੋਗਤਾ ਵਰਗੇ ਵੱਖ-ਵੱਖ ਬਾਹਰੀ ਪ੍ਰੋਗਰਾਮ ਸ਼ਾਮਿਲ ਕੀਤੇ ਗਏ।
ਉਨ੍ਹਾਂ ਐਲੂਮਨੀ ਐਸੋਸੀਏਸ਼ਨ ਦੇ ਸਮਰਥਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾਮੁਕਤ ਖੋਜ ਡਾਇਰੈਕਟਰ ਡਾ. ਨਵਤੇਜ ਸਿੰਘ ਬੈਂਸ ਵੱਲੋਂ ‘ਪੰਜਾਬ ਖੇਤੀਬਾੜੀ ਲਈ ਜਲਵਾਯੂ ਪਰਿਵਰਤਨ ਮੁੱਦੇ ਅਤੇ ਰਣਨੀਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਗਮ ਦਾ ਆਯੋਜਨ ਵਿਭਾਗ ਮੁੱਖੀ ਡਾ. ਗੁਰਬਖਸ਼ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਅਮਰਜੀਤ ਕੌਰ, ਡਾ. ਲਵਲੀਨ ਕੌਰ, ਡਾ. ਨਵਜੋਤ ਸਿੰਘ ਢਿੱਲੋਂ, ਡਾ. ਪ੍ਰਿਯੰਕਾ ਸ਼ਰਮਾ, ਗੁਰਕੀਰਤ ਸਿੰਘ ਅਤੇ ਹੋਰ ਸਟਾਫ ਦੁਆਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਐਸੋਸੀਏਸ਼ਨ ਆਫ਼ ਐਗਰੀਕਲਚਰ ਗ੍ਰੈਜੂਏਟਸ (ਏ.ਏ.ਜੀ.ਕੇ.ਸੀ.ਏ 1960-70) ਦੁਆਰਾ ਸਕਾਲਰਸ਼ਿਪਾਂ ਦੀ ਵੰਡ ਅਤੇ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਐਸੋਸੀਏਸ਼ਨ ਨੇ 10 ਖੇਤੀਬਾੜੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਐਗਰੀਕਲਰ ਦੇ ਬੀ.ਐਸ.ਸੀ (ਆਨਰਜ਼) ਅਤੇ ਐਮ.ਐਸ.ਸੀ ਸੈਸ਼ਨ 2024-25 ਲਈ ਟਾਪਰ ਨੂੰ ਮਹਾਨ ਆਈਕਨ ਸ: ਬਿਸ਼ਨ ਸਿੰਘ ਸਮੁੰਦਰੀ ਦੇ ਨਾਮ ’ਤੇ 2 ਸੋਨੇ ਦੇ ਤਗਮੇ ਪ੍ਰਦਾਨ ਕੀਤੇ ਗਏ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …