Saturday, March 28, 2026

ਨਗਰ ਰਾਜ ਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਦੀ ਹੋਈ ਮੀਟਿੰਗ

ਜਲੰਧਰ, 30 ਅਗਸਤ (ਪੰਜਾਬ ਪੋਸਟ ਬਿਊਰੋ) – ਨਗਰ ਰਾਜਭਾਸ਼ਾ ਲਾਗੂ ਕਰਨ ਵਾਲੀ ਕਮੇਟੀ ਜਲੰਧਰ ਦੀ ਛਿਮਾਹੀ ਮੀਟਿੰਗ ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਦੇ ਸਹਿਯੋਗ ਨਾਲ ਹੋਟਲ ਮਹਾਰਾਜਾ ਰੇਲਵੇ ਰੋਡ ਦੇ ਅਸੈਂਬਲੀ ਹਾਲ ਵਿੱਚ ਕੀਤੀ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਚੀਫ ਇੰਕਮ ਟੈਕਸ ਕਮਿਸ਼ਨਰ, ਜਲੰਧਰ ਨੇ ਕੀਤੀ।ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਦਫਤਰਾਂ / ਨਿਗਮਾਂ / ਅਦਾਰਿਆਂ ਵਗੈਰਾ ਤੋਂ ਤਕਰੀਬਨ 75 ਮੈਂਬਰਾਂ ਨੇ ਹਿੱਸਾ ਲਿਆ।
ਗਣੇਸ਼ ਲਾਲ ਸੀਨੀਅਰ ਡਿਵੀਜ਼ਨਲ ਮੈਨੇਜਰ ਭਾਰਤੀ ਜੀਵਨ ਬੀਮਾ ਨਿਗਮ ਨੇ ਪ੍ਰਧਾਨ ਅਤੇ ਵੱਖ ਵੱਖ ਦਫਤਰਾਂ ਤੋਂ ਆਏੇ ਨੁਮਾਇੰਦਿਆਂ ਦਾ ਸਵਾਗਤ ਕੀਤਾ।ਕਮੇਟੀ ਦੇ ਸਾਰੇ ਮੈੰਬਰਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਸਮਝ ਕੇ ਰਾਜਭਾਸ਼ਾ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ।ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮੈਂਬਰ ਪੂਰੀ ਗੰਭੀਰਤਾ ਨਾਲ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ ਪ੍ਰਸਾਰ ਲਈ ਲੱਗੇ ਹੋਏ ਹਨ।ਭਾਰਤੀ ਜੀਵਨ ਬੀਮਾ ਨਿਗਮ ਦੇ ਸ਼ਾਲਿਨੀ ਹਾਂਡੂ ਏ.ਏ.ਓ ਨੇ ਭਾਰਤੀ ਜੀਵਨ ਬੀਮਾ ਨਿਗਮ ਦੀ ਕਾਰਜ ਪ੍ਰਣਾਲੀ ਅਤੇ ਸਕੀਮਾਂ ਉੱਤੇ ਵਿਸਤਾਰ ਨਾਲ ਰੌਸ਼ਨੀ ਪਾਈ।
ਅਜੇਪਾਲ ਸਿੰਘ ਪ੍ਰਧਾਨ ਨਰਕਾਸ ਅਤੇ ਚੀਫ ਇੰਕਮ ਟੈਕਸ ਕਮਿਸ਼ਨਰ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਕਾਸ ਦੀ ਮੀਟਿੰਗ ਦਾ ਰੈਗੂਲਰ ਆਯੋਜਨ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਜਲੰਧਰ ਗ੍ਰਹਿ ਮੰਤਰਾਲਾ ਰਾਜਭਾਸ਼ਾ ਪ੍ਰਤੀ ਸੁਚੇਤ ਹੈ।ਕਮੇਟੀ ਵੱਲੋਂ ਸਕੱਤਰ ਸ਼੍ਰੀਮਤੀ ਸੁਸ਼ਮਾ ਗੁਪਤਾ ਨੇ ਮੈਂਬਰ ਦਫਤਰਾਂ ਤੋਂ ਮਿਲੀ ਤਿਮਾਹੀ ਪ੍ਰਗਤੀ ਰਿਪੋਰਟਾਂ ਦੇ ਆਧਾਰ `ਤੇ ਕੀਤੀ ਗਈ ਸਮੀਖਿਆ ਪੇਸ਼ ਕੀਤੀ ਅਤੇ ਸਭ ਨੂੰ ਬੇਨਤੀ ਕੀਤੀ ਕਿ ਜਿਥੇ ਕਿਤੇ ਵੇ ਥੋੜੀ ਬਹੁਤ ਵੀ ਕਮੀ ਨਜ਼ਰ ਆਉਂਦੀ ਹੈ, ਉਸ ਨੂੰ ਦੂਰ ਕੀਤਾ ਜਾਵੇ।ਸੁਨੀਲ ਕਪੂਰ ਪ੍ਰਬੰਧਕ ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਨੇ ਧੰਨਵਾਦ ਦੀ ਰਸਮ ਨਿਭਾਈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply