Thursday, April 30, 2026

ਡੀ.ਟੀ.ਸੀ ਨੇ ਅੰਡਰ-19 ਟੇਬਲ ਟੈਨਿਸ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ

ਬਟਾਲਾ, 30 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਅਨੁਸਾਸ਼ਨ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ PPN3008201704ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀਮਤੀ ਰਾਕੇਸ਼ ਬਾਲਾ ਤੇ ਉਪ ਪ੍ਰਧਾਨ ਸੁਰਜੀਤ ਪਾਲ ਵਲੋਂ ਜਿਲੇ ਅੰਦਰ ਵਧੀਆਂ ਤੇ ਅਨੁਸਾਸ਼ਨਬੱਧ ਖੇਡਾਂ ਕਰਵਾਈਆ ਜਾ ਰਹੀਆ ਹਨ।ਟੈਬਲ ਟੈਨਿਸ ਦੇ ਮੁਕਾਬਲਿਆ ਵਿਚ ਅੰਡਰ-19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਕਰਵਾਏ ਗਏ, ਇਨਾ ਮੁਕਾਬਲਿਆਂ ਦਾ ਉਦਘਾਟਨ ਭਾਰਤ ਭੂਸ਼ਨ ਸਾਬਕਾ ਉਪ ਜਿਲਾ ਸਿਖਿਆ ਅਫਸਰ (ਗੁਰਦਾਸਪੁਰ) ਤੇ ਪਿ੍ਰੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਸਾਂਝੇ ਤੋਰ `ਤੇ ਕੀਤਾ। ਵੱਖ-ਵੱਖ ਸਕੂਲਾਂ ਤੋ ਆਈਆਂ ਟੀਮਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਰਤ ਭੂਸ਼ਨ ਨੇ ਕਿਹਾ ਕਿ ਖੇਡ ਦੀ ਭਾਵਨਾਂ ਨਾਲ ਖੇਡਦਿਆਂ ਹੀ ਤਰੱਕੀਆਂ ਮਿਲਦੀਆਂ ਹਨ, ਜਿੰਦਗੀ ਵਿਚ ਅਨੁਸਾਸ਼ਨ ਦੀ ਭਾਵਨਾ ਤਾਂ ਹੀ ਪੈਦਾ ਹੋਵੇਗੀ, ਜੇਕਰ ਖੇਡਾਂ ਵਿਚ ਵੀ ਇਹੋ ਭਾਵਨਾ ਤੇ ਚਲਦਿਆਂ ਖੇਡਿਆ ਜਾਵੇ।ਇਨਾਂ ਟੇਬਲ ਟੈਨਿਸ ਦੇ ਮੁਕਾਬਲਿਆਂ ਵਿਚ ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਵਿਦਿਆਰਥੀ ਜੇਤੂ ਰਹੇ ਜਦ ਕੇ ਵੁਡਸਟਾਕ ਸਕੂਲ ਬਟਾਲਾ ਦੇ ਵਿਦਿਆਰਥੀ ਉਪ ਜੇਤੂ ਰਹੇ ਲੜਕੀਆਂ ਦੇ ਮਕਾਬਲਿਆਂ ਵਿਚ ਸ.ਕੰ.ਸ.ਸ ਸਕੂਲ ਪਹਿਲੇ ਸਥਾਨ `ਤੇ ਰਹੇ।ਇਸ ਸਮੇ ਸਟੇਟ ਮੁਕਾਬਲਿਆਂ ਲਈ ਲੜਕਿਆਂ ਵਿਚ ਅਨਿਲ ਕੁਮਾਰ ਤਾਰਾਗੜ, ਅਰਸਦੀਪ ਸਿੰਘ ਤਾਰਾਗੜ, ਅਰਸ਼ਮਹਾਜਨ ਵੁਡ ਸਟਾਕ ਬਟਾਲਾ ਦੀ ਚੋਣ ਕੀਤੀ ਗਈ।ਇਸ ਮੌਕੇ ਹਾਜਰ ਕਨਵੀਨਰਾਂ ਵਿਚ ਪਿ੍ਰੰਸੀਪਲ ਬਲਵਿੰਦਰ ਕੌਰ, ਲਖਵਿੰਦਰ ਸਿੰਘ ਢਿਲੋ, ਅਸੋਕ ਕੁਮਾਰ ਡੀ.ਪੀ.ਈ, ਸੁਸ਼ੀਲ ਮਹਿਤਾ ਵੁਡਸਟਾਕ ਸਕੂਲ ਬਟਾਲਾ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply