Thursday, September 10, 2026

ਬੱਚਿਆਂ ਦੀ ਲੜਾਈ ਵਿੱਚ ਪੰਜ ਜਖ਼ਮੀ

PPN110712

ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਬੀਤੀ ਰਾਤ ਨੇਹਰੂ ਨਗਰ ਵਿੱਚ ਬੱਚਿਆਂ ਦੀ ਲੜਾਈ ਵਿੱਚ ਵੱਡਿਆਂ ਦੇ ਪੈਣ ਨਾਲ ਲੜਾਈ ਇੰਨੀ ਵਧ ਗਈ ਕਿ ਇੱਕ ਹੀ ਪਰਵਾਰ ਦੇ ਪੰਜ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਉਪਚਾਰ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।ਜਖ਼ਮੀ ਹੋਏ ਕੁਲਦੀਪ ਸਿੰਘ ਪੁੱਤਰ ਨੱਥੂ ਰਾਮ , ਰਾਜ ਕੁਮਾਰ ਪੁੱਤਰ ਤਾਰਾ ਚੰਦ, ਹੰਸ ਰਾਜ ਪੁੱਤਰ ਤਾਰਾ ਚੰਦ, ਜੀਤ ਕੁਮਾਰ ਪੁੱਤਰ ਤਾਰਾ ਚੰਦ, ਤਾਰਾ ਚੰਦ ਪੁੱਤਰ ਚਿਰੰਜੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਬੱਚੇ ਗੁਆਢੀਆਂ ਦੇ ਬੱਚੇ ਦੇ ਨਾਲ ਖੇਲ ਰਹੇ ਸਨ ਕਿ ਖੇਲ-ਖੇਲ ਵਿੱਚ ਝਗੜ ਪਏ।ਇਨ੍ਹੇ ਵਿੱਚ ਸਾਡੇ ਗੁਆਂਢੀ ਇੱਕ ਬੱਚੇ ਨੂੰ ਚੁੱਕ ਕੇ ਲੈ ਗਏ ਅਤੇ ਜਾਂਦੇ-ਜਾਂਦੇ ਧਮਕੀ ਦਿੱਤੀ ਗਈ ਕਿ ਜੇਕਰ ਹਿੰਮਤ ਹੈ ਤਾਂ ਬੱਚੇ ਨੂੰ ਛਡਾਕੇ ਵਿਖਾਓ । ਜਦੋਂ ਉਹ ਆਪਣੇ ਬੱਚੇ ਨੂੰ ਲੈਣ ਗਏ ਤਾਂ ਓਮ ਪ੍ਰਕਾਸ਼ , ਰਾਜ ਕੁਮਾਰ, ਪਵਨ ਕੁਮਾਰ, ਸੰਜੈ ਕੁਮਾਰ, ਅਰੁਣ ਕੁਮਾਰ, ਸਾਜਨ, ਲਾਲ ਚੰਦ, ਭੋਲ਼ਾ ਅਤੇ 25-30 ਅਗਿਆਤ ਆਦਮੀਆਂ ਨੇ ਉਨ੍ਹਾਂ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਜਿਸਦੀ ਜਾਣਕਾਰੀ 108 ਐਬੂਲੇਂਸ ਨੂੰ ਦਿੱਤੀ ਗਈ ਤਾਂ ਐਬੂਲੇਂਸ ਦੀ ਸਹਾਇਤਾ ਨਾਲ ਜਖ਼ਮੀਆਂ ਨੂੰ ਉਪਚਾਰ ਲਈ ਦਾਖਿਲ ਕਰਵਾਇਆ ਗਿਆ ।ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਗਰ ਹੁਣੇ ਤੱਕ ਜਖ਼ਮੀਆਂ ਦੇ ਬਿਆਨ ਦਰਜ ਨਹੀਂ ਹੋਏ ਸਨ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply