ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਸਬ ਸੇਂਟਰ ਸਜਰਾਨਾ ਦੀ ਢਾਣੀ ਜਨਤਾ ਨਗਰ ਵਿੱਚ ਸਿਵਲ ਸਰਜਨ ਅਤੇ ਐਸਐਮਓ ਡਬਵਾਲਾ ਕਲਾਂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਕਰਮਚਾਰੀ ਜਤਿੰਦਰ ਸਾਮਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਤੇਜ ਸਿਰਦਰਦ ਅਤੇ ਬੁਖਾਰ ਹੋਣ, ਜੀ ਕੱਚਾ ਹੋਣ, ਉਲਟੀਆਂ ਆਉਣ, ਮਾਸ਼ਪੇਸ਼ੀਆਂ ਵਿੱਚ ਦਰਦ ਹੋਣ, ਨਾਮ, ਮੁੰਹ ਅਤੇ ਮਸੂੜਿਆਂ ਵਿੱਚ ਖੂਨ ਵਗਣਾ ਆਦਿ ਸ਼ਾਮਿਲ ਹਨ ।ਇਸ ਕੈਂਪ ਵਿੱਚ ਰਵਿੰਦਰ ਕੁਮਾਰ ਸ਼ਰਮਾ ਨੇ ਡੇਂਗੂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਆਪਣੇ ਘਰਾਂ ਦੇ ਆਸਪਾਸ ਪਾਣੀ ਇਕੱਠੇ ਨਾ ਹੋਣ ਦਿਓ, ਪਾਣੀ ਭਰੇ ਖੱਡੀਆਂ ਅਤੇ ਟੈਂਕੀਆਂ ਨੂੰ ਅਚਦੀ ਤਰ੍ਹਾਂ ਢਕਕਰ ਰੱਖੋ, ਹਫ਼ਤੇ ਵਿੱਚ ਇੱਕ ਵਾਰ ਕੂਲਰਾਂ ਨੂੰ ਖਾਲੀ ਕਰਕੇ ਸੁਖਾਓ, ਰਾਤ ਨੂੰ ਸੋਂਦੇ ਸਮੇਂ ਪੂਰੀ ਬਾਜੂ ਵਾਲੇ ਕੱਪੜੇ ਪਹਿਨਕੇ ਸੋਨਾ ਚਾਹੀਦਾ ਹੈ, ਰਾਤ ਨੂੰ ਮੱਛਰਦਾਨੀ, ਕਰੀਮਾਂ ਆਦਿ ਦਾ ਇਸਤੇਮਲ ਕਰੋ । ਤੇਜ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕ ਦੇ ਹਸਪਤਾਲ, ਡਿਸਪੇਂਸਰੀ ਅਤੇ ਸਿਹਤ ਕਰਮਚਾਰੀ ਦੇ ਕੋਲ ਚੇਕਅਪ ਕਰਵਾਓ।ਇਸ ਕੈਂਪ ਵਿੱਚ ਜਤਿੰਦਰ ਕੁਮਾਰ ਸਾਮਾ , ਅਮਨਦੀਪ ਕੌਰ, ਪਰਮਜੀਤ ਰਾਏ, ਭਗਵਾਨ ਦਾਸ ਸਰਪੰਚ, ਰਮੇਸ਼ ਚੰਦ, ਰੇਸ਼ਮਾ ਰਾਣੀ ਅਤੇ ਧਰਮਵੀਰ ਆਦਿ ਮੌਜੂਦ ਸਨ ।
Check Also
ਵਧੀਕ ਡਿਪਟੀ ਕਮਿਸ਼ਨਰ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ 26 …