Sunday, April 5, 2026

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀਆਂ ਚੋਣਾ ਅੱਜ

ਪੰਜਾਬ , ਪੰਜਾਬੀਅਤ  ਤੇ ਪੰਜਾਬੀ ਦਾ ਸੇਵਾ ਵਾਸਤੇ ਹਮੇਸਾ ਤਤਪਰ ਰਹਾਂਗਾ- ਵਰਗਿਸ ਸਲਾਮਤ

PPN120701
ਬਟਾਲਾ, 12  ਜੁਲਾਈ (ਨਰਿੰਦਰ ਬਰਨਾਲ)- ਕੇਂਦਰੀ ਪੰਜਾਬੀ ਲੇਖਕ ਸਭਾਂ ਰਜਿ ਦੀਆਂ ਚੋਣਾਂ ਵਿਚ ਇਸ ਵਾਰ ਕਾਫੀ ਗਰਮਾ ਗਰਮੀ ਵੇਖਣ ਨੂੰ ਮਿਲ ਰਹੀ ਹੈ ਸੋਸਲ ਸਾਈਟਾ ਜਿਵੇ ਫੇਸ ਬੁਕ ,ਵਟਸ ਐਪ ਜਾਂ ਐਸ ਐਮ ਐਸ ਦੀ ਭਰਭੂਰ ਵਰਤੋ ਇਸ ਵਾਰ ਹੋ ਰਹੀ ਹੈ। ਮਿਤੀ 13  ਜੁਲਾਈ ਨੂੰ ਦਿਨ ਐਤਵਾਰ  ਕੇਂਦਰੀ ਪੰਜਾਬੀ ਲੇਖਕ ਸਭਾਂ ਦੀ ਆਂ ਚੋਣਾ ਵਿਚ ਸਕੱਤਰ ਦੇ ਅਹੁਦੇ ਦੇ ਉਮੀਦਵਾਰ ਸ੍ਰੀ ਵਰਗਿਸ ਸਲਾਮ ਜੋ ਪੰਜਾਬੀ ਸਾਹਿਤ ਨੂੰ ਕਾਫੀ ਕੁਝ ਸਾਹਿਤ ਦੇ ਚੁਕੇ ਹਨ , ਊਹਨਾ ਨੇ ਆਪਣੇ ਵੋਟ ਪ੍ਰਾਪਤੀ ਸਬੰਧੀ ਦੱਸਿਆ ਕਿ ਉਹ ਪਿਛਲੇ ਪੰਦਰਾਂ ਸਾਲਾਂ ਤੋ ਧਾਰੀਵਾਲ ਤੇ ਬਟਾਲਾ ਦੀਆਂ ਸਾਹਿਤ ਸਭਾਂਵਾ ਰਾਹੀ ਉਕਤ ਮਾਣਮੱਤੀ ਸੰਸਥਾ ਦਾ ਮੈਬਰ ਬਣਨ ਦੇ ਨਾਲ ਸਾਹਿਤਕ ਸਰਗਰਮੀਆਂ ਵਿਚ ਹਿੱਸਾ  ਲੈਣ ਲੈਣ ਦੇ ਨਾਲ ਡਾ. ਰਵਿੰਦਰ ,  ਸ੍ਰੀ ਸੁਖਦੇਵ ਸਿੰਘ ਪ੍ਰੇਮੀ,  ਡਾ. ਅਨੂਪ ਸਿੰਘ ਦੇ ਸਹਿਯੋਗ ਦੇ ਨਾਲ ਬਟਾਲਾ ਤੇ ਆਸਪਾਸ ਦੇ ਇਲਾਕਿਆਂ ਵਿਚ ਸਾਹਿਤ ਤੇ ਸੱਭਿਆਚਾਰਕ ਸਰਗਮਮੀਆਂ ਵਿਚ ਵੱਧ ਚੜ ਕੇ ਹਿਸਾ ਪਾਇਆ ਹੈ। ਜਿਕਰ ਯੋਗ ਹੈ ਕਿ ਸ੍ਰੀ ਵਰਗਿਸ ਸਲਾਮਲ  ਇਕ ਵਧੀਆਂ ਕਾਲਮ  ਨਵੀਸ ਹੋਣ ਦੇ ਨਾਲ ਸਾਹਿਤ ਨੂੰ ਕਾਵਿ – ਸੰਗ੍ਰਹਿ ਤ੍ਰੇੜਾਂ ਸਾਲ 2012 ਵਿਚ ਸਮਾਜ ਨੂੰ ਦੇ ਚੁੱਕੇ ਹਨ ਤੇ ਇਹਨਾ ਦਾ ਕਹਾਣੀ ਸੰਗ੍ਰਹਿ ਆਲਣਾ ਪ੍ਰਕਾਸਨ ਅਧੀਨ ਹੈ। ਇਹਨਾ ਦੇ ਆਰਟੀਕਲ ਰਸਾਲਿਆਂ ਤੇ ਅਖਬਾਰਾਂ ਵਿਚ ਆਮ ਹੀ ਵੇਖੇ ਜਾ ਸਕਦੇ ਹਨ। ਅਧਿਆਪਕਨ ਕਾਰਜ ਦੇ ਨਾਲ ਮੁਲਾਜਮ ਜਥੇਬੰਦੀਆਂ ਵਿਚ ਸੇਵਾ ਕਰਕੇ , ਜੁਲਮਾਂ ਕਾਰਨ ਪਿਸ ਰਹੀ ਜੰਤਾ ਨੂੰ ਉਹਨਾ ਦੇ ਹੱਕ ਦਿਵਾਊਣੇ ਆਪਣਾਂ ਫਰਜ ਸਮਝਦੇ ਹਨ। ਇਹਨਾ ਦਾ ਕਹਿਣਾ ਹੈ ਕਿ ਮਾਂ ਬੋਲੀ ਦੀ  ਸੇਵਾ ਤੇ ਅਧਿਆਪਨ ਦੇ ਕਾਰਜ ਨੂੰ ਉਤਮ ਮੰਨਦੇ ਹੋਏ ਸੇਵਾ ਕਰਦੇ ਹਨ। ਵਰਗਿਸ ਸਲਾਮਤ ਦੀ ਵੋਟ ਦੀ ਪ੍ਰੋਰੜਾ ਤੇ ਸਮਰਥਨ ਕਰਨ ਵਾਲਿਆਂ ਵਿਚ ਡਾ ਅਨੂੰਪ ਸਿਘ, ਦੇਵਿੰਦਰ ਦੀਦਾਰ , ਸੁਰਜੀਤ ਜੱਜ ਐਸ ਤਰਸੇਮ , ਮਿਤਰਸੈਨ ਮੀਤ, ਡਾ ਸਿਆਮ ਸੁੰਦਰਦੀਪਤੀ, ਮਦਨਵੀਰਾ, ਤ੍ਰੈਲੋਚਨ ਲੋਚੀ, ਡਾ ਗੁਰਭਜਨ ਗਿੱਲ ਨੇ ਵਰਗਿਸ ਸਲਾਮ ਤੇ ਉਹਨਾ ਦੇ ਪੈਨਲ ਮੀਤ ਪ੍ਰਧਾਨ ਅਤਰਜੀਤ ਸੀਨੀਅਰ ਮੀਤ ਪ੍ਰਧਾਂਨ, ਦੇਸ ਰਾਜ ਕਾਲੀ ਜਨਰਲ ਸਕੱਤਰ, ਮੀਤ ਪ੍ਰਧਾਂਨ ਡਾ ਰਾਮ ਮੂਰਤੀ ਦੇ ਅਹੂੱਦੇ ਦੇ ਦਾਅਵੇਦਾਰਾਂ ਵਾਸਤੇ ਸੂਝਵਾਨ ਲੇਖਕਾਂ ਤੇ ਪੰਜਾਬੀ ਪ੍ਰੇਮੀਆ ਤੋ ਵੋਟਾਂ ਦੀ ਮੰਗ ਕੀਤੀ ਹੈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply