Wednesday, March 4, 2026

ਬਠਿੰਡਾ ਪ੍ਰੈਸ ਕਲੱਬ (ਰਜਿ:) ਦਾ ਪੁਨਰਗਠਨ- ਬੀ.ਐਸ ਭੁੱਲਰ ਕਾਰਜਕਾਰੀ ਪ੍ਰਧਾਨ ਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ

ਅਨੁਸਾਸ਼ਨ ਤੇ ਮੈਂਬਰਸਿਪ ਪੜਤਾਲੀਆ ਕਮੇਟੀ ਚੇਅਰਪਰਸਨ ਬਣੀ ਬੀਬੀ ਮੇਘਾ ਮਾਨ

PPN120702

ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਪ੍ਰੈਸ ਕਲੱਬ (ਰਜਿ:) ਦੀ ਅੱਜ ਇੱਥੇ ਹੋਈ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਪ੍ਰਧਾਨ ਅਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ ਚੁਣੇ ਗਏ। ਇੱਥੇ ਇਹ ਜਿਕਰਯੋਗ ਹੈ ਕਿ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਐਸ ਪੀ ਸਰਮਾਂ ਦੇ ਸੇਵਾਮੁਕਤ ਹੋਣ ਤੇ ਸ੍ਰੀ ਹੁਕਮ ਚੰਦ ਸਰਮਾਂ ਨੂੰ ਕਾਰਜਕਾਰੀ ਪ੍ਰਧਾਨ ਨਾਮਜਦ ਕੀਤਾ ਗਿਆ ਸੀ, ਪਰੰਤੂ ਅਣਦੱਸੇ ਕਾਰਨਾਂ ਦੇ ਚਲਦਿਆਂ ਕਲੱਬ ਦੇ ਅਨੁਸ਼ਾਸਨ ਅਤੇ ਸੰਵਿਧਾਨ ਦੀ ਘੋਰ ਉਲੰਘਣਾ ਕਰਕੇ ਉਹ ਇੱਕ ਸਮਾਨਅੰਤਰ ਧੜੇ ਨਾਲ ਜਾ ਰਲੇ। ਅਜਿਹੀਆਂ ਪ੍ਰਸਥਿਤੀਆਂ ਦੇ ਮੱਦੇਨਜਰ ਇੱਕ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਨੂੰ ਕਾਰਜਕਾਰੀ ਪ੍ਰਧਾਨ, ਸਤਿੰਦਰ ਸ਼ੈਲੀ ਜਨਰਲ ਸਕੱਤਰ ਅਤੇ ਅਨੁਸਾਸਨ ਤੇ ਮੈਂਬਰਸਿਪ ਪੜਤਾਲੀਆ ਕਮੇਟੀ ਦੀ ਚੇਅਰਪਰਸਨ ਬੀਬੀ ਮੇਘਾ ਮਾਨ ਨੂੰ ਚੁਣਿਆ ਗਿਆ। ਪ੍ਰਾਪੇਗੰਡਾ ਅਤੇ ਲੋਕ ਸੰਪਰਕ ਦੀ ਜਿੰਮੇਵਾਰੀ ਪਰਵਿੰਦਰਜੀਤ ਸਰਮਾਂ ਅਤੇ ਖੁਦ ਮੈਨੂੰ (ਅਵਤਾਰ ਸਿੰਘ ਕੈਂਥ) ਨੂੰ ਸੌਂਪੀ ਗਈ।
ਅਲੱਗ ਹੋਏ ਧੜੇ ਦੇ ਕੁਝ ਕੁ ਜਥੇਬੰਦਕਾਂ ਦੀ ਫੁੱਟਪਾਊ ਕਾਰਵਾਈ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੀਟਿੰਗ ਨੇ ਨੋਟ ਕੀਤਾ ਕਿ ਇੱਕ ਡਾਕਟਰ ਤੇ ਪੱਤਰਕਾਰ ਸਾਥੀ ਦੇ ਜਿਸ ਝਗੜੇ ਦਾ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਸੀ, ਉਸਦੇ ਬਹਾਨੇ ਹੇਠ ਅਲੱਗ ਇਕੱਤਰਤਾ ਕਰਕੇ ਸਾਜਿਸੀ ਢੰਗ ਨਾਲ ਬਠਿੰਡਾ ਪ੍ਰੈਸ ਕਲੱਬ ਦੀ ਚੋਣ ਦਾ ਡਰਾਮਾ ਰਚਿਆ ਗਿਆ, ਜੋ ਨੈਤਿਕਤਾ ਅਤੇ ਜਥੇਬੰਦਕ ਅਸੂਲਾਂ ਦੀ ਨੰਗੀ ਚਿੱਟੀ ਉਲੰਘਣਾ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਪਹਿਲਾਂ ਹੀ ਬਠਿੰਡਾ ਪ੍ਰੈਸ ਕਲੱਬ (ਰਜਿ:) ਨਾਮ ਦੀ ਸੰਸਥਾ ਆਪਣਾ ਕਾਰਜ ਠੀਕ ਢੰਗ ਨਾਲ ਕਰ ਰਹੀ ਹੈ ਅਤੇ ਇਸ ਦੇ ਮੈਂਬਰ ਆਪਣੇ ਫ਼ਾਰਮ ਅਤੇ ਮੈਂਬਰ ਫੀਸ਼ ਵੀ ਭਰ ਰਹੇ ਹਨ। ਮੈਂਬਰਾਂ ਨੂੰ ਗੁੰਮਰਾਹ ਕਰਕੇ ਹੀ ਬਠਿੰਡਾ ਪ੍ਰੈਸ ਕਲੱਬ ਨੂੰ ਨਾਮਜ਼ਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸੰਵਿਧਾਨ ਦੀ ਘੋਰ ਉਲੰਘਣਾ ਹੈ।
ਕਥਿਤ ਚੋਣ ਦੇ ਜਥੇਬੰਦਕਾਂ ਪ੍ਰਤੀ ਰਿਜਰਵੇਸਨ ਰਖਦਿਆਂ ਮੀਟਿੰਗ ਨੇ ਬਾਕੀ ਪੱਤਰਕਾਰ ਭਾਈਚਾਰੇ ਨੂੰ ਕਲੱਬ ਦੇ ਦਰਵਾਜੇ ਖੁਲ੍ਹੇ ਹੀ ਨਹੀਂ ਰੱਖੇ, ਬਲਕਿ ਉਨ੍ਹਾਂ ਨੂੰ ਪੂਰਾ ਮਾਣ ਸਨਮਾਣ ਦੇਣ ਦਾ ਵੀ ਫੈਸਲਾ ਲਿਆ। ਰਹਿ ਗਏ ਤੇ ਨਵੇਂ ਪੱਤਰਕਾਰ ਸਾਥੀਆਂ ਲਈ ਮੈਂਬਰ ਬਣਨ ਦੀ ਸਮਾਂ ਸੀਮਾ ੨੦ ਜੁਲਾਈ ਮਿਥਦਿਆਂ ਫੈਸਲਾ ਕੀਤਾ ਹੈ ਕਿ ਉਹ ਅਖ਼ਬਾਰ ਵੱਲੋਂ ਜਾਰੀ ਅਥਾਰਿਟੀ ਲੈਟਰ ਜਾਂ ਸਨਾਖਤੀ ਕਾਰਡ ਦੀ ਫੋਟੋ ਸਟੇਟ ਤੇ ਦੋ ਤਸਵੀਰਾਂ ਸਮੇਤ ਆਪਣਾ ਫਾਰਮ ਕਲੱਬ ਦੇ ਦਫ਼ਤਰ ਜਮਾਂ ਕਰਵਾ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply