ਪਟਨਾ ਸਾਹਿਬ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ
ਦਲ (ਬਾਦਲ) ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋ ਪਟਨਾ ਸਾਹਿਬ ਦੀ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ, ਜਦ ਕਿ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਆਪਣੀ ਹਾਰ ਨੂੰ ਪ੍ਰਤੱਖ ਦੇਖਦੇ ਹੋਏ ਮੀਟਿੰਗ ਵਿੱਚ ਸ਼ਮੂਲੀਅਤ ਵੀ ਨਾ ਕੀਤੀ ਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਚੋਣ ਹਾਰ ਗਏ।
ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਵਿੱਚ ਬਾਦਲ ਦਲ ਨਾਲ ਸਬੰਧਿਤ ਤਿੰਨ ਮੈਬਰ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਗੁਰਿੰਦਰਪਾਲ ਸਿੰਘ ਤੇ ਡਾ. ਗੁਰਮੀਤ ਸਿੰਘ ਕਾਨਪੁਰ ਗੈਰ ਹਾਜਰ ਰਹੇ।ਜਦ ਕਿ ਚੀਫ ਖਾਲਸਾ ਦੀਵਾਨ ਵੱਲੋ ਨਾਮਜਦ ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।ਹਾੳੂਸ ਦੇ ਕੁੱਲ 15 ਮੈਂਬਰਾਂ ਵਿੱਚੋ 11 ਮੈਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਦਿੱਲੀ ਕਮੇਟੀ ਵੱਲੋ ਹਰਵਿੰਦਰ ਸਿੰਘ ਸਰਨਾ, ਸ਼ੈਲਿੰਦਰ ਸਿੰਘ ਟਾਟਾ ਨਗਰ, ਕਮਲਜੀਤ ਕੌਰ, ਚਰਨਜੀਤ ਸਿੰਘ, ਮਹਿੰਦਰ ਸਿੰਘ ਛਾਬੜਾ, ਆਰ.ਐਸ ਗਾਂਧੀ, ਆਰ.ਐਸ ਅਜੀਤ, ਮਹਾਰਾਜ ਸਿੰਘ ਸੋਨੂੰ, ਸਰਜਿੰਦਰ ਸਿੰਘ, ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਤੇ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ ਅਤੇ ਬਾਦਲ ਦਲ ਨਾਲ ਸਬੰਧਿਤ ਪਿ੍ਰਤਪਾਲ ਸਿੰਘ ਕਲੱਕਤਾ ਸ਼ਾਮਲ ਸਨ।ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਪ੍ਰਧਾਨਗੀ ਪਦ ਦੇ ਲਈ ਸਾਬਕਾ ਪ੍ਰਧਾਨ ਆਰ.ਐਸ ਗਾਂਧੀ ਨੇ ਹਰਵਿੰਦਰ ਸਿੰਘ ਸਰਨਾ ਦਾ ਨਾਮ ਪੇਸ਼ ਕੀਤਾ।ਜਿਸ ਦੀ ਤਾਈਦ ਸਾਬਕਾ ਜਨਰਲ ਸਕੱਤਰ ਚਰਨਜੀਤ ਸਿੰਘ ਨੇ ਕੀਤੀ।ਕਿਸੇ ਹੋਰ ਵਿਅਕਤੀ ਨਾਮ ਨਾ ਆਉਣ ਦੀ ਸੂਰਤ ਵਿੱਚ ਪ੍ਰਬੰਧਕਾਂ ਨੇ ਹਰਵਿੰਦਰ ਸਿੰਘ ਸਰਨਾ ਦੇ ਨਾਮ ਨੂੰ ਅਕਾਸ਼ ਗੰਜਾੳੂ ਨਾਅਰਿਆਂ ਵਿੱਚ ਪ੍ਰਵਾਨਗੀ ਦੇ ਦਿੱਤੀ।ਸੀਨੀਅਰ ਮੀਤ ਪ੍ਰਧਾਨ ਸ਼ਲਿੰਦਰ ਸਿੰਘ ਟਾਟਾ ਨਗਰ, ਜੂਨੀਅਰ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ (ਦੇਵੋ ਬਾਦਲ ਦਲ ਨਾਲ ਸਬੰਧਿਤ ਸਨ), ਪਟਨਾ ਸਾਹਿਬ ਕਮੇਟੀ ਦੇ ਮਹੱਤਵਪੂਰਨ ਆਹੁਦੇ `ਤੇ ਜਨਰਲ ਸਕੱਤਰ ਚਰਨਜੀਤ ਸਿੰਘ, ਸਕੱਤਰ ਦੇ ਅਹੁੱਦੇ ਲਈ ਮੋਹਿੰਦਰ ਸਿੰਘ ਛਾਬੜਾ ਦੀ ਚੋਣ ਕੀਤੀ ਗਈ। ਇਸੇ ਤਰਾਂ ਕਾਰਜਕਰਨੀ ਕਮੇਟੀ ਵਿੱਚ ਸਾਬਕਾ ਪ੍ਰਧਾਨ ਆਰ.ਐਸ ਗਾਂਧੀ, ਆਰ.ਐਸ ਅਜੀਤ, ਮਹਾਰਾਜ ਸਿੰਘ ਸੋਨੂ, ਸਾਬਕਾ ਜਨਰਲ ਸਕੱਤਰ ਸਰਜਿੰਦਰ ਸਿੰਘ ਅਤੇ ਭਜਨ ਸਿੰਘ ਵਾਲੀਆ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰਾਂ ਮੀਟਿੰਗ ਵਿੱਚ ਬਾਦਲ ਦਲ ਨਾਲ ਸਬੰਧਿਤ ਪਿ੍ਰਤਪਾਲ ਸਿੰਘ ਕਲਕੱਤਾ ਵੀ ਹਾਜ਼ਰ ਸਨ ਜਿਹਨਾਂ ਨੇ ਇਸ ਚੋਣ ਨਾਲ ਸਹਿਮਤੀ ਪ੍ਰਗਟ ਕੀਤੀ।ਕਮੇਟੀ ਦੇ ਐਸੋਸੀਏਟ ਮੈਂਬਰ ਸੁਰਿੰਦਪਾਲ ਸਿੰਘ ਉਬਰਾਏ ਵੀ ਮੀਟਿੰਗ ਵਿੱਚ ਹਾਜ਼ਰ ਸਨ, ਪਰ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀ ਹੈ, ਨੇ ਕਿਹਾ ਕਿ ਚੋਣ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਹੋਈ ਹੈ।
ਇਸ ਤੋ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹਿ ਚੁੱਕੇ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਿੱਖ ਸੰਗਤ, ਪਟਨਾ ਸਾਹਿਬ ਕਮੇਟੀ ਦੇ ਮੈਬਰਾਨ ਸਾਹਿਬਾਨ, ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕਾਂ ਦੇ ਤਹਿ ਦਿਲੋ ਧੰਨਵਾਦੀ ਹਨ, ਜਿਹਨਾਂ ਨੇ ਗੁਰੂ ਦੇ ਨਿਮਾਣੇ ਸਿੱਖ ਤੇ ਭਰੋਸ਼ਾ ਕਰਦਿਆ ਮਾਣ ਬਖਸ਼ਦਿਆ ਮੁੱਖ ਸੇਵਾਦਾਰ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈ।ਉਹਨਾਂ ਕਿਹਾ ਕਿ ਇਸ ਸਮੇਂ ਉਹ ਕਿਸੇ ਕਿਸਮ ਦੀ ਆਲੋਚਨਾ ਨਹੀ ਕਰਨਾ ਚਾਹੁੰਦੇ, ਪਰ ਇੰਨਾ ਜਰੂਰ ਕਹਿਣਗੇ ਕਿ ਇਸ ਤੋ ਪਹਿਲਾਂ ਕਰੀਬ ਦੋ ਸਾਲ ਦੇ ਸਮੇਂ ਦੌਰਾਨ ਜਿਹੜੀਆ ਘਾਟਾਂ ਰਹਿ ਗਈਆਂ ਹਨ, ਉਹਨਾਂ ਦੀ ਪੂਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਚੱਲਦੇ ਪ੍ਰੋਗਰਾਮਾਂ ਨੂੰ ਪਹਿਲਾਂ ਨਾਲੋ ਵੀ ਬੇਹਤਰ ਤਰੀਕੇ ਨਾਲ ਚਲਾਉਣ ਲਈ ਉਹ ਸਰਜਿੰਦਰ ਸਿੰਘ ਨੂੰ ਇਸ ਕਮੇਟੀ ਦੇ ਚੇਅਰਮੈਨ ਨਿਯੁੱਕਤ ਕਰਦੇ ਹਨ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਪਟਨਾ ਸਾਹਿਬ ਕਮੇਟੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ। ਉਹਨਾਂ ਕਿਹਾ ਕਿ ਉਹ ਹਨ।ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪੰਜਾਬ ਸਰਕਾਰ ਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਵੱਡੀ ਪੱਧਰ `ਤੇ ਮਨਾਏ ਜਾਣਗੇ ਅਤੇ ਦੁਨੀਆਂ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੀ 239 ਸਾਲਾ ਦੇ ਸਮੇਂ ਦੌਰਾਨ ਸਮਾਜ ਨੂੰ ਸੇਧ ਦਿੱਤੀ ਉਸ ਦਾ ਕੋਈ ਵੀ ਸਾਨੀ ਨਹੀ ਹੈ ਅਤੇ ਅੱਜ ਇਸ ਸੇਧ ਨੂੰ ਅਪਨਾਉਣ ਦੀ ਸਖਤ ਲੋੜ ਹੈ।ਸਰਨਾ ਦੇ ਪ੍ਰਧਾਨ ਬਨਣ `ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਚੜਦੀ ਕਲਾ ਦੀ ਅਰਦਾਸ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media