ਅੰਮਿ੍ਤਸਰ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਦੀ ਪਹਿਲੀ ਇਕੱਤਰਤਾ ਵਿਰਸਾ ਵਿਹਾਰ ਦੇ ਮੁੱਖ
ਦਫ਼ਤਰ ਵਿਖੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਵਿਜੇ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਤੇਜਿੰਦਰ ਰਾਜਾ, ਰਸ਼ਮੀ ਨੰਦਾ, ਸ਼ਾਇਰ ਮਲਵਿੰਦਰ, ਰਿਤੂ ਸ਼ਰਮਾ, ਜਸਵੰਤ ਜੱਸ, ਅਤੇ ਸ਼ਿਵਦੇਵ ਸਿੰਘ ਹਾਜ਼ਰ ਹੋਏ।ਇਸ ਮੀਟਿੰਗ ਦੌਰਾਨ ਜਤਿੰਦਰ ਬਰਾੜ, ਗੁਰਮੀਤ ਬਾਵਾ, ਜਤਿੰਦਰ ਕੌਰ, ਸੁਰਿੰਦਰ ਫਰਿਸ਼ਤਾ ਅਤੇ ਜਗਦੀਸ਼ ਸਚਦੇਵਾ ਨੂੰ ਸਰਪ੍ਰਸਤ ਚੁਣਿਆ ਗਿਆ।ਇਸ ਤੋਂ ਇਲਾਵਾਂ ਡਾ. ਪਰਮਿੰਦਰ ਸਿੰਘ, ਕੁਲਵੰਤ ਗਿੱਲ, ਹਰਿੰਦਰ ਸੋਹਲ, ਪਵਨਦੀਪ, ਨਰਿੰਦਰ ਸਿੰੰਘ, ਅਰਤਿੰਦਰ ਸੰਧੂ, ਗੁਰਤੇਜ ਮਾਨ, ਗੁਰਦੇਵ ਸਿੰਘ ਮਹਿਲਾਂਵਾਲਾ, ਦੀਪ ਦਵਿੰਦਰ ਸਿੰਘ, ਡਾ. ਨਰੇਸ਼, ਹਿਰਦੇਪਾਲ ਸਿੰਘ ਅਤੇ ਅਰਵਿੰਦਰ ਸਿੰਘ ਚਮਕ ਹੋਰਾਂ ਦੀ ਚੋਣ ਕਾਰਜਕਾਰਨੀ ਮੈਬਰਾਂ ਵੱਜੋਂ ਸਰਬਸੰਮਤੀ ਨਾਲ ਕੀਤੀ ਗਈ।ਬੀਤੇ ਦਿਨੀ ਇਕ ਅਖ਼ਬਾਰ ਵੱਲੋਂ ਸਾਬਕਾ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੂੰ ਬਾਹਰ ਦਾ ਰਸਤਾ ਦਿਖਾਉਣ ਸਬੰਧੀ ਪ੍ਰਕਾਸ਼ਤ ਕੀਤੀ ਗਈ ਮਨਘੜਤ ਖ਼ਬਰ ਦੀ ਨਿੰਦਾ ਕੀਤੀ ਗਈ।ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਡਾ. ਜਗਦੀਸ਼ ਸਚਦੇਵਾ ਅੱਜ ਵੀ ਵਿਰਸਾ ਵਿਹਾਰ ਸੁਸਾਇਟੀ ਦੇ ਸਤਿਕਾਰਤ ਅਹੁੰਦੇਦਾਰ ਅਤੇ ਮੈਂਬਰ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media