ਚੰਡੀਗੜ, 5 ਸਤੰਬਰ – (ਪੰਜਾਬ ਪੋਸਟ ਬਿਊਰੋ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਰੋਹਤਕ ਦੀ ਜੇਲ ਵਿੱਚ ਬੰਦ
ਬਲਾਤਕਾਰੀ ਬਾਬਾ ਰਾਮ ਰਹੀਮ ਦੇ ਡੇਰਾ ਸਿਰਸਾ ਦੀ ਤਲਾਸ਼ੀ ਲੈਣ ਦੇ ਹੁਕਮ ਦਿੱਤੇ ਹਨ । ਅੱਜ ਇਸ ਮਾਮਲੇ `ਚ ਹੋਈ ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਨੇ ਤਲਾਸ਼ੀ ਦਾ ਕੰਮ ਵੇਖਣ ਲਈ ਰਿਟਾਇਰਡ ਜੱਜ ਕੇ.ਐਸ.ਪਵਾਰ ਨੂੰ ਕੋਰਟ ਕਮਿਸ਼ਨਰ ਨਿਯੁੱਕਤ ਕੀਤਾ ਹੈ।ਜੋ ਤਲਾਸ਼ੀ ਤੋਂ ਬਾਅਦ ਬੰਦ ਲਿਫਾਫੇ ਵਿੱਚ ਆਪਣੀ ਰਿਪੋਰਟ ਸੌਂਪਣਗੇ।ਸੂਚਨਾ ਅਨੁਸਾਰ ਇਹ ਤਲਾਸ਼ੀ ਮਹਿੰਮ ਤੁਰੰਤ ਸ਼ੁਰੂ ਕਰਨ ਦੇ ਵੀ ਆਦੇਸ਼ ਹੋਏ ਹਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media