ਬਠਿੰਡਾ, 6 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਅਧਿਆਪਕ ਦਿਵਸ ਨੂੰ
ਸਮਰਪਿਤ ਤੇ ਟੇਲਟ ਹੰਟ ਮੁਕਾਬਲੇ ਕਾਲਜ ਪਿ੍ਰੰਸੀਪਲ ਡਾ. ਰਾਜਵਿੰਦਰ ਕੌਰ, ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ, ਯੂਥ ਕੋਆਰਡੀਨੇਟਰ ਮਿਸ਼ਿਜ ਗੁਰਲੀਨ ਅਤੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਮਿਸ਼ਿਜ ਜ਼ਸਵੀਰ ਕੌਰ ਦੀ ਅਗਵਾਈ ਅਧੀਨ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿਚ ਜੱਜਾਂ ਦੀ ਭੂਮਿਕਾ ਸਾਡੇ ਕਾਲਜ ਦੇ ਹੀ ਪ੍ਰੋ. ਜ਼ਸਵੀਰ ਕੌਰ, ਪ੍ਰੋ. ਪਰਮਜੀਤ ਕੌਰ ਢਿਲੋ, ਪ੍ਰੋ. ਰਿਚਾ ਰਾਣੀ, ਲੋਕ ਕਲਾਵਾਂ ਦੀ ਜੱਜ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰੀਤੂ ਗਰੋਵਰ ਅਤੇ ਪ੍ਰੋ. ਕਮਲਜੀਤ ਢਿਲੋਂ, ਲੋਕ ਖੇਡਾਂ ਦੇ ਜੱਜ ਦੀ ਭੂਮਿਕਾ ਪ੍ਰੋ.ਅੰਸ਼ਦੀਪ ਬਰਾੜ, ਪ੍ਰੋ.ਹਰਪ੍ਰੀਤ ਅਤ ਪ੍ਰੋ.ਲਖਵੀਰ ਕੌਰ ਨੇ ਨਿਭਾਈ।ਇਸ ਵਿੱਚ ਸ਼ਬਦ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਾਵਿ-ਉਚਾਰ, ਕਵੀਸ਼ਰੀ, ਗੀਤ, ਲੋਕ ਗੀਤ, ਰਵਾਇਤੀ ਲੋਕ ਗੀਤ, ਫੈਂਸੀ ਡਰੈਸ, ਮਹਿੰਦੀ ਲਾਉਣਾ, ਸੇਵੀਆਂ ਵੱਟਣਾ, ਕਰੋਸ਼ੀਏ, ਪੇਟਿੰਗ, ਪੱਖੀ ਬੁਣਨਾ, ਪੀੜੀ ਬੁਨਣਾ, ਨਾਲੇ ਬੁਨਣਾ, ਰੱਸੀ ਟੱਪਣਾ, ਸ਼ਟਾਪੂ ਅਤੇ ਗੀਟੇ ਆਦਿ ਦੇ ਮੁਕਾਬਲੇ ਹੋਏ ਜਿਸ ਵਿੱਚ ਲਗਭਗ 125 ਵਿਦਿਆਰਥਣਾਂ ਨੇ ਭਾਗ ਲਿਆ।ਕਾਲਜ ਮੈਨੇਜਰ, ਕਾਲਜ ਪਿ੍ਰੰਸੀਪਲ ਅਤੇ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਨੇ ਆਪਣੇ ਵਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ।
ਅਖੀਰ ਇਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਪਿ੍ਰੰਸੀਪਲ ਡਾ. ਰਾਜਵਿੰਦਰ ਕੌਰ ਵਲੋਂ ਪ੍ਰੋਗਰਾਮ ਦੀ ਸਫਲਤਾ ਦੇ ਲਈ ਯੂਥ ਕੋਆਰਡੀਨੇਟਰ ਦੇ ਪ੍ਰੋ. ਗੁਰਲੀਨ ਅਤੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਮਿਸ਼ਿਜ ਜ਼ਸਵੀਰ ਕੌਰ ਅਤੇ ਸਾਰੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media