Tuesday, September 29, 2026

ਅਧਿਆਪਕ ਦਿਵਸ `ਤੇ ਕਰਵਾਏ ਟੇਲਟ ਹੰਟ ਮੁਕਾਬਲੇ

ਬਠਿੰਡਾ, 6 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਅਧਿਆਪਕ ਦਿਵਸ ਨੂੰ PPN0609201706ਸਮਰਪਿਤ ਤੇ ਟੇਲਟ ਹੰਟ ਮੁਕਾਬਲੇ  ਕਾਲਜ ਪਿ੍ਰੰਸੀਪਲ ਡਾ. ਰਾਜਵਿੰਦਰ ਕੌਰ, ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ, ਯੂਥ ਕੋਆਰਡੀਨੇਟਰ ਮਿਸ਼ਿਜ ਗੁਰਲੀਨ ਅਤੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਮਿਸ਼ਿਜ ਜ਼ਸਵੀਰ ਕੌਰ ਦੀ ਅਗਵਾਈ ਅਧੀਨ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿਚ ਜੱਜਾਂ ਦੀ ਭੂਮਿਕਾ ਸਾਡੇ ਕਾਲਜ ਦੇ ਹੀ ਪ੍ਰੋ. ਜ਼ਸਵੀਰ ਕੌਰ, ਪ੍ਰੋ. ਪਰਮਜੀਤ ਕੌਰ ਢਿਲੋ, ਪ੍ਰੋ. ਰਿਚਾ ਰਾਣੀ, ਲੋਕ ਕਲਾਵਾਂ ਦੀ ਜੱਜ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰੀਤੂ ਗਰੋਵਰ ਅਤੇ ਪ੍ਰੋ. ਕਮਲਜੀਤ ਢਿਲੋਂ, ਲੋਕ ਖੇਡਾਂ ਦੇ ਜੱਜ ਦੀ ਭੂਮਿਕਾ ਪ੍ਰੋ.ਅੰਸ਼ਦੀਪ ਬਰਾੜ, ਪ੍ਰੋ.ਹਰਪ੍ਰੀਤ ਅਤ ਪ੍ਰੋ.ਲਖਵੀਰ ਕੌਰ ਨੇ ਨਿਭਾਈ।ਇਸ ਵਿੱਚ ਸ਼ਬਦ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਾਵਿ-ਉਚਾਰ, ਕਵੀਸ਼ਰੀ, ਗੀਤ, ਲੋਕ ਗੀਤ, ਰਵਾਇਤੀ ਲੋਕ ਗੀਤ, ਫੈਂਸੀ ਡਰੈਸ, ਮਹਿੰਦੀ ਲਾਉਣਾ, ਸੇਵੀਆਂ ਵੱਟਣਾ, ਕਰੋਸ਼ੀਏ, ਪੇਟਿੰਗ, ਪੱਖੀ ਬੁਣਨਾ, ਪੀੜੀ ਬੁਨਣਾ, ਨਾਲੇ ਬੁਨਣਾ, ਰੱਸੀ ਟੱਪਣਾ, ਸ਼ਟਾਪੂ ਅਤੇ ਗੀਟੇ ਆਦਿ ਦੇ ਮੁਕਾਬਲੇ ਹੋਏ ਜਿਸ ਵਿੱਚ ਲਗਭਗ 125 ਵਿਦਿਆਰਥਣਾਂ ਨੇ ਭਾਗ ਲਿਆ।ਕਾਲਜ ਮੈਨੇਜਰ, ਕਾਲਜ ਪਿ੍ਰੰਸੀਪਲ ਅਤੇ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਨੇ ਆਪਣੇ ਵਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ।
ਅਖੀਰ ਇਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਪਿ੍ਰੰਸੀਪਲ ਡਾ. ਰਾਜਵਿੰਦਰ ਕੌਰ ਵਲੋਂ ਪ੍ਰੋਗਰਾਮ ਦੀ ਸਫਲਤਾ ਦੇ ਲਈ ਯੂਥ ਕੋਆਰਡੀਨੇਟਰ ਦੇ ਪ੍ਰੋ. ਗੁਰਲੀਨ ਅਤੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਮਿਸ਼ਿਜ ਜ਼ਸਵੀਰ ਕੌਰ ਅਤੇ ਸਾਰੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply