Thursday, March 26, 2026

ਦੁਬਈ ਤੋਂ ਸੁਰੇਸ਼ ਕੁਮਾਰ ਦੀ ਲਾਸ਼ ਲਿਆਉਣ ’ਚ ਪ੍ਰਸ਼ਾਸਨ ਤੇ ਸਰਬਤ ਦਾ ਭਲਾ ਸੰਸਥਾ ਕਰੇਗੀ ਪਰਿਵਾਰ ਦਾ ਸਹਿਯੋਗ

ਅੰਮਿ੍ਤਸਰ, 6 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਤਸਰ ਦੇ ਵਸਨੀਕ ਸੁਰੇਸ਼ ਕੁਮਾਰ ਜਿਸਦੀ ਬੀਤੇ ਦਿਨੀ ਦੁਬਾਈ ਵਿਖੇ ਭੇਤਭਰੇ ਹਾਲਤਾਂ ’ਚ ਮੌਤ DC Sanghaਗਈ ਸੀ ਦੀ ਲਾਸ਼ ਭਾਰਤ ਲਿਆਉਣ ’ਚ ਜ਼ਿਲਾ ਪ੍ਰਸ਼ਾਸਨ ਅੰਮਿ੍ਤਸਰ ਪੀੜਤ ਪਰਿਵਾਰ ਦੀ ਸਹਾਇਤਾ ਕਰੇਗਾ।ਬੀਤੇ ਕੱਲ ਮਿ੍ਰਤਕ ਸੁਰੇਸ਼ ਕੁਮਾਰ ਦਾ ਪਿਤਾ ਬਲਕਾਰ ਮਸੀਹ ਜੋ ਕਿ ਪ੍ਰੇਮ ਨਗਰ, ਮਜੀਠਾ ਰੋਡ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ ਨੇ ਅਮਨਦੀਪ ਗਿੱਲ ਚੇਅਰਮੈਨ ਕਿ੍ਰਸ਼ਚਨ ਵੈਲਫੇਅਰ ਬੋਰਡ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨੂੰ ਗੁਹਾਰ ਲਗਾਈ ਕਿ ਉਸਦੇ ਮਿ੍ਰਤਕ ਪੁੱਤਰ ਦੀ ਲਾਸ਼ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।ਪੀੜਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਸੰਘਾ ਨੇ ਨਵੀਂ ਦਿੱਲੀ ਵਿਖੇ ਦੁਬਈ ਦੇ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਭਾਰਤ ਭੇਜਣ ਲਈ ਚਾਰਾਜੋਈ ਸ਼ੁਰੂ ਕੀਤੀ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸੰਘਾ ਨੇ ਸਰਬੱਤ ਦਾ ਭਲਾ ਸੰਸਥਾ ਦੇ ਪ੍ਰਧਾਨ ਐਸ.ਪੀ ਸਿੰਘ ਉਬਰਾਏ ਨਾਲ ਵੀ ਗੱਲ ਕੀਤੀ ਅਤੇ ਸੰਸਥਾ ਵੱਲੋਂ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਕਿਹਾ।ਉਬਰਾਏ ਨੇ ਭਰੋਸਾ ਦਿੱਤਾ ਕਿ ਉਹ ਦੁਬਾਈ ਵਿਚਲੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਸ ਨੂੰ ਪੂਰਾ ਕਰਕੇ ਜਲਦ ਹੀ ਲਾਸ਼ ਨੂੰ ਭਾਰਤ ਭੇਜਣ ’ਚ ਆਪਣਾ ਹਰ ਸਹਿਯੋਗ ਕਰਨਗੇ।ਡਿਪਟੀ ਕਮਿਸ਼ਨਰ ਨੇ ਉਬਰਾਏ ਦਾ ਧੰਨਵਾਦ ਕਰਨ ਦੇ ਨਾਲ ਪੀੜਤ ਪਰਿਵਾਰ ਨੂੰ ਧਰਵਾਸ ਦਿੱਤਾ ਕਿ ਪ੍ਰਸ਼ਾਸਨ ਇਸ ਦੁੱਖ ਦੀ ਘੜੀ ’ਚ ਉਨਾਂ ਦੇ ਨਾਲ ਹੈ।
ਦੱਸਣਯੋਗ ਹੈ ਕਿ ਅੰਮਿ੍ਰਤਸਰ ਨਿਵਾਸੀ ਸੁਰੇਸ਼ ਕੁਮਾਰ ਜੋ ਕਿ 22 ਅਗਸਤ 2017 ਨੂੰ ਦੁਬਈ ਵਿੱਚ ਕੰਮ ਕਰਨ ਗਿਆ ਸੀ ਅਤੇ ਕੰਪਨੀ ਨੇ ਉਸਨੂੰ ਏਅਰਪੋਰਟ ਤੋਂ ਰਸੀਵ ਵੀ ਕੀਤਾ ਸੀ। 24 ਅਗਸਤ ਤੋਂ ਸੁਰੇਸ਼ ਕੁਮਾਰ ਦਾ ਫੋਨ ਬੰਦ ਹੋ ਗਿਆ ਸੀ ਅਤੇ 3 ਸਤੰਬਰ ਨੂੰ ਕਿਸੇ ਨਾ-ਮਾਲੂਮ ਵਿਅਕਤੀ ਨੇ ਫੋਨ ’ਤੇ ਦੱਸਿਆ ਕਿ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਦੁਬਈ ਦੇ ਬੁਰਦਬਈ ਪੁਲਿਸ ਸਟੇਸ਼ਨ ਪਈ ਹੈ। ਇਹ ਦੁੱਖ ਭਰੀ ਖਬਰ ਸੁਣ ਕੇ ਪੀੜਤ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਮਾਲੀ ਹਾਲਤ ਠੀਕ ਨਾ ਹੋਣ ਪੀੜਤ ਪਰਿਵਾਰ ਨੇ ਲਾਸ਼ ਲਿਆਉਣ ਲਈ ਜ਼ਿਲਾ ਪ੍ਰਸ਼ਾਸਨ ਕੋਲ ਗੁਹਾਰ ਲਗਾਈ। ਪੀੜਤ ਪਰਿਵਾਰ ਨੂੰ ਧਰਵਾਸ ਦਿੰਦਿਆਂ ਡਿਪਟੀ ਕਮਿਸ਼ਨਰ ਸੰਘਾ ਵਲੋਂ ਸੁਰੇਸ਼ ਕੁਮਾਰ ਦੀ ਲਾਸ਼ ਭਾਰਤ ਲਿਆਉਣ ਲਈ ਯਤਨ ਅਰੰਭ ਦਿੱਤੇ ਗਏ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply