ਧੂਰੀ, 6 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਰਾਜ ਜ਼ਿਲ੍ਹਾ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੁਲਾਜ਼ਮਾਂ ਦੀ
ਜਾਇਜ਼ ਮੰਗਾਂ ਨਾ ਮੰਨਣ ਕਾਰਨ ਸੂਬੇ ਭਰ ਵਿੱਚ ਦਫਤਰੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਵਜੋਂ 2 ਰੋਜਾ ਸੰਕੇਤਕ ਹੜਤਾਲ ਕੀਤੀ ਜਾ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਨਾਰਮਜ਼ ਮੁਤਾਬਿਕ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ ਅਤੇ ਐਸ.ਐਸ.ਬੋਰਡ ਵੱਲੋਂ ਇਸ਼ਤਿਹਾਰਸ਼ੁਦਾ ਅਸਾਮੀਆਂ `ਤੇ ਉਮੀਦਵਾਰ ਚੁਣ ਕੇ ਨਹੀਂ ਭੇਜੇ ਜਾ ਰਹੇ। ਇਸ ਤੋਂ ਇਲਾਵਾ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪ੍ਰੋਬੇਸ਼ਨ ਪੀਰੀਅਡ ਘੱਟ ਕਰਕੇ ਦੋ ਸਾਲ ਕਰਨ ਦੇ ਨਾਲ-ਨਾਲ ਪੂਰੀ ਤਨਖਾਹ ਅਤੇ ਭੱਤੇ ਦੇਣੇ ਚਾਲੂ ਕਰਨ, 6ਵੇਂ ਤਨਖਾਹ ਕਮਿਸ਼ਨ ਪੰਜਾਬ ਪਾਸੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨ, ਏ.ਸੀ.ਪੀ. ਸਕੀਮ ਅਧੀਨ 4,9,14 ਸਾਲਾਂ ਦੀ ਸੇਵਾ ਪੂਰੀ ਹੋਣ `ਤੇ ਉੱਚ ਤਨਖਾਹ ਸਕੇਲ ਦੇਣ, ਸੀਨੀਅਰ ਸਹਾਇਕਾਂ ਦਾ ਪਦਉਨਤੀ ਕੋਟਾ 100 ਫੀਸਦੀ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਗਦ ਦੇਣ, ਮਹਿੰਗਾਈ ਭੱਤਾ ਮਰਜ਼ ਕਰਕੇ 20 ਫੀਸਦੀ ਅੰਤਰਿਮ ਰਾਹਤ ਅਤੇ ਮੈਡੀਕਲ ਭੱਤਾ 3000 ਆਦਿ ਦੇਣ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਦਉਨਤੀ ਕੋਟਾ 25 ਫੀਸਦੀ ਕਰਨ, ਸਟੈਨੋ ਕਾਡਰ ਤੇ ਪਦਉਨਤੀਆਂ ਸਮੇਂ ਲਾਈਆਂ ਸ਼ਰਤਾਂ ਹਟਾਉਣ, ਕਲਰਕ/ਸੁਪਰਡੈਂਟ ਰੁਤਬੇ ਦਾ ਨਾਮ ਤਬਦੀਲ ਕਰਨ ਵਰਗੀਆਂ ਮੰਗਾਂ ਲੰਬਤ ਹਨ। ਉਹਨਾਂ ਦੱਸਿਆ ਕਿ ਉਹ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਲਈ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਨਵੀਂ ਸਰਕਾਰ ਦੀ ਆਮਦ `ਤੇ ਉਹਨਾਂ ਨੂੰ ਕਾਫੀ ਉਮੀਦਾਂ ਸਨ, ਪ੍ਰੰਤੂ ਨਵੀਂ ਸਰਕਾਰ ਦੇ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮ ਜੱਥੇਬੰਦੀਆਂ ਨਾਲ ਕੀਤੇ ਵਾਅਦੇ ਲਾਅਰੇ ਬਣ ਕੇ ਰਹਿ ਗਏ ਹਨ ਅਤੇ ਪੰਜ ਮਹੀਨੇ ਬੀਤ ਜਾਣ `ਤੇ ਵੀ ਇਹ ਉਮੀਦਾਂ ਧੂੰਦਲੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਗੇਟ ਰੈਲੀਆਂ ਕਰਕੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਸਾੜਣ ਉਪਰੰਤ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਜ਼ਲਦ ਹੀ ਉਹਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਪ੍ਰਭਾਵਿਤ ਹੋਣ ਵਾਲੀਆਂ ਸੇਵਾਵਾਂ ਲਈ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ।
ਇਸ ਮੌਕੇ ਮਨਜੀਤ ਕੌਰ ਸੁਪਰਡੈਂਟ, ਰਜਿੰਦਰਪਾਲ ਰੀਡਰ, ਸੱਤਨਾਮ ਸਿੰਘ ਨਾਗਰਾ ਸੀਨੀਅਰ ਸਹਾਇਕ, ਬੇਅੰਤ ਸਿੰਘ ਰੀਡਰ, ਅਰਵਿੰਦ ਕੁਮਾਰ ਸਟੈਨੋ, ਸਤਿਗੁਰ ਸਿੰਘ, ਗੁਰਦਰਸ਼ਨ ਸਿੰਘ, ਹਰਭਜਨ ਸਿੰਘ ਅਤੇ ਮੈਡਮ ਮੀਨੂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media