Tuesday, August 11, 2026

ਖ਼ਾਲਸਾ ਮੈਨੇਜ਼ਮੈਂਟ ਨੇ ਲੈਫ਼: ਕਰਨਲ ਰਾਜਿੰਦਰ ਸਿੰਘ ਨਾਗੀ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਅੱਜ ਮਾਹਣਾ ਸਿੰਘ ਟਰੱਸਟ ਦੇ ਮੋਢੀ ਅਤੇ ਲੈਫ਼: ਕਰਨਲ Laft. Karnal Rajinder S Nagi(ਸੇਵਾਮੁਕਤ) ਰਾਜਿੰਦਰ ਸਿੰਘ ਨਾਗੀ ਦੇ ਅਕਾਲ ਚਲਾਣੇ ’ਤੇ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ।ਲੈਫ਼: ਕਰਨਲ ਨਾਗੀ ਸੰਖੇਪ ਬਿਮਾਰੀ ਕਰਕੇ ਬਿਮਾਰ ਚਲੇ ਆ ਰਹੇ ਸਨ, ਬੀਤੇ ਦਿਨ ਆਪਣੇ ਗ੍ਰਹਿ ਵਿਖੇ ਆਪਣੇ ਅੰਤਿਮ ਸੁਆਸ ਲਏ। ਜਿਨ੍ਹਾਂ ਦਾ ਅੰਤਿਮ ਸੰਸਕਾਰ 8 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ (ਸ਼ਹੀਦਾਂ ਸਾਹਿਬ) ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਸਵੇਰੇ 10:00 ਵਜੇ ਕੀਤਾ ਜਾਵੇਗਾ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੈਫ਼: ਕਰਨਲ (ਸੇਵਾ ਮੁਕਤ) ਰਾਜਿੰਦਰ ਸਿੰਘ ਨਾਗੀ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਨਾਗੀ ਜੋ ਕਿ ਦਾਨੀ ਪੁਰਸ਼ ਇਨਸਾਨ ਸਨ, ਨੇ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੇ ਪ੍ਰਬੰਧਕ ਅਤੇ ਜ਼ਮੀਨ-ਜਾਇਦਾਦ ਸੋਸਾਇਟੀ ਦੇ ਨਾਮ ’ਤੇ ਦਾਨ ’ਚ ਦਿੱਤੀ ਸੀ, ਬ੍ਰਿਟਿਸ਼ ਰਾਜ ਵੇਲੇ ਹੋਏ ਦੂਸਰੇ ਵਿਸ਼ਵ ਯੁੱਧ ’ਚ ਦੁਸ਼ਮਣਾਂ ਨਾਲ ਟਾਕਰਾ ਲੈਂਦਿਆ ਉੱਚ ਕੋਟੀ ਦੇ ਸਿਪਾਹੀ ਹੋਣ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਰਨਲ ਨਾਗੀ ਨੂੰ ਖ਼ਾਲਸਾ ਮੈਨੇਜ਼ਮੈਂਟ ਦਾ ਅਟੁੱਟ ਅੰਗ ਕਰਾਰ ਦਿੰਦਿਆ ਦੱਸਿਆ ਕਿ ਉਨ੍ਹਾਂ ਨਮਿਤ 10 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਵਿਖੇ ਬਾਅਦ ਦੁਪਿਹਰ 1:00 ਤੋਂ 2:00 ਵਜੇ ਹੋਵੇਗੀ।ਲੈਫ਼: ਕਰਨਲ ਨਾਗੀ ਆਪਣੇ ਪਿਛਲੇ ਆਪਣੀ ਮਨਜੀਤ ਕੌਰ, 1 ਲੜਕੇ ਅਤੇ 3 ਬੇਟੀਆਂ ਨੂੰ ਵਿਲਕਦਿਆ ਹੋਇਆ ਛੱਡ ਗਏ ਹਨ।ਉਨ੍ਹਾਂ ਦੀ ਹੋਈ ਅਚਨਚੇਤ ਮੌਤ ’ਤੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਸਮੂਹ ਅਹੁੱਦੇਦਾਰਾਂ, ਮੈਂਬਰਾਨ ਸਾਹਿਬਾਨਾਂ ਅਤੇ ਸਮੂਹ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ, ਸਟਾਫ਼ ਨੇ ਗਹਿਰਾ ਅਫ਼ਸੋਸ ਜਾਹਿਰ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply