Tuesday, March 24, 2026

ਮੁਲਾਜ਼ਮਾਂ ਦੀ ਤਰੱਕੀ ਤੇ ਰਿਟਾਇਰਮੈਂਟ `ਤੇ ਸਿੰਚਾਈ ਵਿਭਾਗ `ਚ ਪੌਦੇ ਲਗਾਏ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦਫਤਰ ਨਹਿਰ ਸਿੰਚਾਈ ਵਿਭਾਗ ਵਿਖੇ ਤਾਇਨਾਤ ਉਪ ਮੰਡਲ ਅਫਸਰ ਦਲਜੀਤ ਸਿੰਘ ਕੋਹਲੀ PPN0609201715ਦੀ ਤਰੱਕੀ ਹੋਣ ਅਤੇ ਰਾਜੀਵ ਅਰੋੜਾ ਉਪ ਮੰਡਲ ਅਫਸਰ ਦੀ ਰਿਟਾਇਰਮੈਂਟ ਮੌਕੇ ਪੌਦੇ ਲਗਾਏ ਗਏ।ਇਸ ਤੋਂ ਪਹਿਲਾਂ ਦਲਜੀਤ ਸਿੰਘ ਕੋਹਲੀ ਉਪ ਮੰਡਲ ਅਫਸਰ ਅਤੇ ਨਿਰਮਲ ਸਿੰਘ ਆਨੰਦ ਸੁਪਰਡੈਂਟ ਦੀ ਅਗਵਾਈ ਵਿੱਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਸਾਨੂੰ ਆਪਣੇ ਚੁਗਿਰਦੇ ਦੀ ਸਾਂਭ-ਸੰਭਾਲ ਅਤੇ ਇਸ ਨੁੰ ਪ੍ਰਦੂਸ਼ਣ ਮੁਕਤ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਵਰਦਾਨ ਸਾਬਤ ਹੋਣਗੇ।ਉਨਾਂ ਕਿਹਾ ਕਿ ਲਗਾਏ ਗਏ ਪੋਦੇ ਵੱਡੇ ਦਰੱਖਤ ਬਣ ਕੇ ਨਾ ਸਿਰਫ ਆਕਸੀਜਨ, ਬਲਕਿ ਬੇਸ਼ਕੀਮਤੀ ਲੱਕੜੀ, ਫਲ, ਫੁੱਲ ਅਤੇ ਬਾਰਿਸ਼ ਦੇਂਦੇ ਹਨ ਅਤੇ ਸਾਡੇ ਮਿੱਤਰ ਪੰਛੀਆਂ ਦਾ ਰੈਣ ਬਸੇਰਾ ਬਣਦੇ ਹਨ।ਇਸ ਮੌਕੇ ਹਾਜਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਮਹੇਸ਼ ਰਾਜ ਉਪ ਮੰਡਲ ਅਫਸਰ, ਚਰਨਜੀਤ ਸਿੰਘ ਉਪ ਮੰਡਲ ਅਫਸਰ, ਕੁਲਦੀਪ ਸਿੰਘ, ਹਰਪ੍ਰੀਤ, ਅਸ਼ਵਨੀ ਕੁਮਾਰ, ਮੰਨੂ ਸ਼ਰਮਾ, ਦਲਜੀਤ ਸਿੰਘ, ਸੁਰਜੀਤ ਸਿੰਘ, ਸੁਭਾਸ਼ ਘਈ, ਗੁਰਦਿਆਲ ਰਾਏ, ਮਹਾਵਾ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਰਾਮ ਲਾਲ, ਸੁਖਬੀਰ ਸਿੰਘ ਸੰਧੂ ਸਹਾਇਕ ਇੰਜੀਨੀਅਰ, ਸਰਬਜੀਤ ਸਿੰਘ ਜੇ.ਈ., ਕੁਲਦੀਪ ਸਿੰਘ ਜੇ.ਈ, ਰਜੇਸ਼ ਕੁਮਾਰ ਜੇ.ਈ, ਸੁਰਿੰਦਰ ਸਿੰਘ, ਹਰਮਨਬੀਰ ਸਿੰਘ ਉਪ ਮੰਡਲ ਅਫਸਰ, ਰਾਜਮਹਿੰਦਰ ਸਿੰਘ ਮਜੀਠਾ, ਐਸ.ਡੀ.ਸੀ ਵਿਰਕਮ ਸੇਵਾਦਾਰ, ਅਮਰਜੀਤ ਸਿੰਘ ਡੀ.ਐਚ.ਡੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply