ਚੌਂਕ ਮਹਿਤਾ, 6 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ )- ਦਮਦਮੀ ਟਕਸਾਲ ਮਹਿਤਾ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ
ਖਾਲਸਾ ਭਿੰਡਰਾਂਵਾਲਿਆ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਥਾਨਕ ਨਾਮਵਰ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਕਾਲਜ ਵਿਖੇ ਸੱਭਿਆਚਾਰਕ ਤੇ ਵਿੱਦਿਅਕ ਮੰਚ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ।ਜਿਸ ਦੌਰਾਨ ਕਾਲਜ ਕੋ-ਆਰਡੀਨੇਟਰ ਪਿ੍ਰੰ: ਦਿਲਬਾਗ ਸਿੰਘ ਨੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ‘ਤੇ ਆਪਣੇ ਵਿਚਾਰ ਰੱਖਦੇ ਹੋਏ ਅਧਿਆਪਕ ਦਿਵਸ ਦੀ ਮੱਹਤਤਾ ਤੋਂ ਜਾਣੂ ਕਰਾਇਆ।ਇਸ ਮੌਕੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ਼ ਪਿੰ੍ਰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿੰ੍ਰ: ਹਰਜੋਤ ਸਿੰਘ, ਸਕੂਲ਼ ਸੁਪਰਡੈਂਟ ਸਤਨਾਮ ਸਿੰਘ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਡੀ.ਪੀ ਗੁਰਦੀਪ ਸਿੰਘ, ਬਾਜ਼ ਸਿੰਘ ਤੇ ਪ੍ਰੋ: ਰਾਜਬੀਰ ਸਿੰਘ ਆਦਿ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media