ਕਿਹਾ ਕੁਲਦੀਪ ਨਈਅਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ਼ ਆਵੇ
ਅੰਮਿ੍ਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਉਘੇ ਕਾਲਮ ਨਵੀਸ ਕੁਲਦੀਪ ਨਈਅਰ

ਵਲੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਅਤੇ ਉਹਨਾਂ ਦੀ ਤੁਲਣਾ ਸਿਰਸਾ ਦੇ ਡੇਰਾ ਮੁੱਖੀ ਨਾਲ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਨਈਅਰ ਵਰਗੇ ਫਿਰਕਾਪ੍ਰਸਤ ਲੋਕਾਂ ਨੇ ਅਤੀਤ ਤੋਂ ਕੋਈ ਸਬਕ ਨਹੀਂ ੱਿਖਿਆ ਹੈ, ਉਹ ਫਿਰਕਾਪ੍ਰਸਤ ਲਿਖਤਾਂ ਰਾਹੀਂ ਸਿਖ ਮਨੋਂ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਨੂੰ ਬਹੁਤ ਵੱਡੀ ਸਟ ਮਾਰ ਦਿਆਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣਾ ਚਾਹੁੰਦਾ ਹੈ।ਜਿਸ ਪ੍ਰਤੀ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਉਹ ਪ੍ਰੈਸ ਦੀ ਆਜ਼ਾਦੀ ਦੇ ਮੁਦਈ ਹਨ ਅਤੇ ਮੀਡੀਆ ਦਾ ਪੂਰਾ ਸਤਿਕਾਰ ਕਰਦੇ ਹਨ।ਪਰ ਨਈਅਰ ਦੀ ਸੰਤ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਨਾਲ ਸੂਬੇ ਦਾ ਮਾਹੌਲ ਪ੍ਰਭਾਵਿਤ ਹੋਵੇਗਾ।ਕਿਉਂਕਿ ਸਿੱਖ ਕੌਮ ਸੰਤ ਭਿੰਡਰਾਂਵਾਲਿਆਂ ਨੂੰ ਆਪਣਾ ਨਾਇਕ ਮੰਨਦਾ ਹੈ ਅਤੇ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਉਹਨਾਂ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਜਰਨੈਲ ਅਤੇ ਸ਼ਹੀਦ ਐਲਾਨਿਆ ਹੈ।ਉਹਨਾਂ ਨਈਅਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਭਾਰਤੀ ਗ੍ਰਹਿ ਵਿਭਾਗ ਅਤੇ ਪੰਜਾਬ ਦੀ ਪੁਲੀਸ ਪ੍ਰਸ਼ਾਸਨ ਨੇ ਆਰ.ਟੀ.ਆਈ ਦੇ ਜਵਾਬ ਵਿੱਚ ਸਪੱਸ਼ਟ ਕਿਹਾ ਹੈ ਕਿ 6 ਜੂਨ 1984 ਤੱਕ ਕਿਸੇ ਵੀ ਥਾਣੇ ਵਿੱਚ ਸੰਤ ਜੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਸੀ।ਟਕਸਾਲ ਮੁਖੀ ਨੇ ਸੰਤ ਭਿੰਡਰਾਂਵਾਲਿਆਂ ਨੇ ਕੁਲਦੀਪ ਨਈਅਰ ਦੀਆਂ ਲਿਖਤਾਂ ਖ਼ਿਲਾਫ਼ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਕਿ ਉਹਨਾਂ ਵਿਰੁੱਧ ਕੋਈ ਨਿਰਣਾਇਕ ਫੈਸਲਾ ਲਿਆ ਜਾ ਸਕੇ।
Punjab Post Daily Online Newspaper & Print Media