Saturday, March 21, 2026

ਈ.ਟੀ.ਟੀ ਕੋਰਸ ਲਈ ਜੰਮੂ ਬੋਰਡ ਦਾਖ਼ਲੇ ਦੀ ਆਖਰੀ ਮਿਤੀ 15 ਸਤੰਬਰ- ਵਿਨੀਤ ਅਰੋੜਾ

ਫਾਜ਼ਿਲਕਾ, 10 ਸਤੰਬਰ (ਪੰਜਾਬ ਪੋਸਟ ਬਿਊਰੋ) – 4500 ਅਤੇ 2005 ਅਧਿਆਪਕਾਂ ਦੀ ਭਰਤੀ ਤੋਂ ਬਾਅਦ ਪੰਜਾਬ ਦੇ ਵਿਦਿਆਰਥੀਆਂ ਵਿਚ ਈ.ਟੀ.ਟੀ ਪ੍ਰਤੀ Vaneet Aroraਰੁਝਾਣ ਵਧਿਆ ਹੈ।ਇਸ ਦਾ ਦੂਜਾ ਕਰਨ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ 2019 ਤੱਕ ਹਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵਿਚ ਪੜਾ ਰਹੇ ਅਧਿਆਪਕਾਂ ਲਈ ਬੀ.ਐਡ ਅਤੇ ਈ.ਟੀ.ਟੀ ਕੋਰਸ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ।ਇਸ ਕਰਕੇ ਵੀ ਵਿਦਿਆਰਥੀ ਇਸ ਕੋਰਸ ਨੂੰ ਤਰਜ਼ੀਹ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਐਸ.ਸੀ.ਈ.ਆਰ.ਟੀ ਪੰਜਾਬ ਤੋਂ ਈ.ਟੀ.ਟੀ ਕੋਰਸ ਕਰਨ ਲਈ ਲਗਭਗ 17500 ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਸੀ ਅਤੇ ਲਗਭਗ 10 ਹਜ਼ਾਰ ਵਿਦਿਆਰਥੀਆਂ ਨੇ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਮੈਨੇਜਮੈਂਟ ਸੀਟਾਂ `ਤੇ ਦਾਖ਼ਲੇ ਲਏ ਸਨ, ਜਿਨਾਂ ਵਿਚੋਂ ਸਿਰਫ਼ 5600 ਵਿਦਿਆਰਥੀਆਂ ਨੂੰ ਹੀ ਸਟੇਸ਼ਨ ਅਲਾਟ ਹੋਏ ਹਨ।ਵਿਦਿਆਰਥੀਆਂ ਦੀ ਮੰਗ ਨੂੰ ਵੇਖਦੇ ਹੋਏ ਜੰਮੂ ਬੋਰਡ ਤੋਂ ਮਾਨਤਾ ਪ੍ਰਾਪਤ ਵੁਡਲੈਂਡ ਈ.ਟੀ.ਟੀ ਕਾਲਜ ਜੰਮੂ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ ਨਾ ਮਾਤਰ ਸਰਕਾਰੀ ਫੀਸ ਉਪਰ ਈ.ਟੀ.ਟੀ ਕਰਵਾਉਣ ਲਈ ਅੱਗੇ ਆਇਆ ਹੈ।
ਜ਼ਿਲਾ ਫਾਜ਼ਿਲਕਾ ਦੀ ਆਦਰਸ਼ ਨਗਰ `ਚ ਸਥਿਤ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੇ ਸੰਚਾਲਕ ਵਿਨੀਤ ਕੁਮਾਰ ਅਰੋੜਾ ਅਨੁਸਾਰ ਈ.ਟੀ.ਟੀ ਜੰਮੂ ਲਈ ਦਾਖ਼ਲੇ 15 ਸਤੰਬਰ 2017 ਤੱਕ ਹੀ ਸਵੀਕਾਰ ਕੀਤੇ ਜਾਣਗੇ। ਇਸ ਤੋਂ ਬਾਅਦ ਕੋਈ ਵੀ ਦਾਖ਼ਲਾ ਨਹੀਂ ਹੋ ਸਕੇਗਾ।ਉਨਾਂ ਕਿਹਾ ਕਿ ਜੰਮੂ ਤੋਂ ਈਟੀਟੀ ਕਰਨ ਦੇ ਚਾਹਵਾਨ ਵਿਦਿਆਰਥੀ  ਦਾਖ਼ਲੇ ਸਬੰਧੀ ਅਕੈਡਮੀ ਵਿੱਚ ਸਥਾਪਿਤ ਕੈਰੀਅਰ ਗਾਈਡੈਂਸ ਕਾਊਂਟਰ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ।
ਵਿਨੀਤ ਅਰੋੜਾ ਦਾ ਕਹਿਣਾ ਹੈ ਕਿ ਜੰਮੂ ਬੋਰਡ ਤੋਂ ਈ.ਟੀ.ਟੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਦੇ ਬਰਾਬਰ ਹੀ ਮਾਨਤਾ ਪ੍ਰਾਪਤ ਹੈ। ਇਸ ਦਾ ਮੁੱਖ ਕਾਰਨ ਹੈ ਕਿ ਜੰਮੂ ਵਿੱਚ ਧਾਰਾ 370 ਲੱਗੀ ਹੈ ਇਸ ਲਈ ਜੰਮੂ ਦੀ ਐਜੂਕੇਸ਼ਨ ਪੂਰੇ ਭਾਰਤ ਵਿਚ ਮਾਨਤਾ ਪ੍ਰਾਪਤ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਜੰਮੂ ਵਿਖੇ ਟੀਚਿੰਗ ਦਾ  ਪੰਜਾਬੀ ਵਿਸ਼ਾ ਹੋਣ ਕਾਰਨ ਜੰਮੂ ਦੀ ਵਿਸ਼ੇ ਦੀ ਈ.ਟੀ.ਟੀ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਪ੍ਰਮਾਨਿਤ ਹੈ। ਉਨਾਂ ਉਦਾਹਰਣ ਦਿੰਦੇ ਹੋਏ ਦੱਸਿਆ ਕਿ 2005 ਅਤੇ 4500 ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਲਗਭਗ 50 ਪ੍ਰਤੀਸ਼ਤ ਤੋਂ ਜਿਆਦਾ ਵਿਦਿਆਰਥੀਆਂ ਨੇ ਜੰਮੂ ਬੋਰਡ ਤੋਂ ਈ.ਟੀ.ਟੀ ਪਾਸ ਕੀਤੀ ਹੈ ਅਤੇ ਪੰਜਾਬ ਸਟੇਟ ਟੀਚਰ ਅਲਿਜੀਬਿਲਟੀ ਟੈਸਟ ਪਾਸ ਕਰਨ ਤੋਂ ਬਾਅਦ ਉਨਾਂ ਨੂੰ ਪੰਜਾਬ ਰਾਜ ਵਿਚ ਨੌਕਰੀ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply