ਅੰਮ੍ਰਿਤਸਰ 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬਾਬਾ ਦੀਪ ਸਿੰਘ ਜੀ ਫ੍ਰੀ ਹਸਪਤਲ ਟਰੱਸਟ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪ੍ਰਤਾਪ
ਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾ ਲਈ ਸਰਧਾਲੂਆਂ ਦੀਆਂ ਦੋ ਬੱਸਾਂ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਰਵਾਨਾ ਹੋਈਆਂ।
ਸੁਸਾਇਟੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜੰਮੂ ਤੇ ਸਕੱਤਰ ਚਰਨ ਸਿੰਘ ਨੇ ਦੱਸਿਆ ਕਿ ਇਹ ਬੱਸ ਸੇਵਾ ਬਾਬਾ ਪਿਆਰਾ ਸਿੰਘ ਵੱਲੋਂ ਮੁਫਤ ਸੇਵਾ ਕੀਤੀ ਜਾ ਰਹੀ ਹੈ।ਅੱਜ ਭੇਜੀਆਂ ਗਈਆਂ ਦੋ ਬੱਸਾਂ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਗੁ. ਬਾਬਾ ਬੁੱਢਾ ਜੀ ਕੱਥੂਨੰਗਲ, ਗੁ. ਕੰਧ ਸਾਹਿਬ ਬਟਾਲਾ, ਗੁ. ਡੇਹਰਾ ਸਾਹਿਬ ਬਟਾਲਾ, ਗੁ. ਸਤਿਕਰਤਾਰੀਆਂ ਬਟਾਲਾ, ਗੁ. ਅੱਚਲ ਸਾਹਿਬ, ਗੁ. ਪਾਤਸ਼ਾਹੀ ਪੰਜਵੀਂ ਉਠੀਆਂ, ਗੁ. ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਗੁ. ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾ ਦੇ ਨਾਲ-ਨਾਲ ਗੁ. ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਧੁੱਸੀ ਬੰਨ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਵਾਏ ਜਾਣਗੇ।ਇਸ ਉਪਰੰਤ ਸੰਗਤਾਂ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਅਤੇ ਗੁ. ਪਾਤਸ਼ਾਹੀ ਪੰਜਵੀਂ ਤੇ ਨੌਵੀਂ ਗੁਰੂ ਕੇ ਬਾਗ ਦੇ ਦਰਸ਼ਨ ਕਰਨ ਉਪਰੰਤ ਸ਼ਾਮ ਨੂੰ ਅੰਮ੍ਰਿਤਸਰ ਪੁੱਜਣਗੀਆਂ।ਇਸ ਮੌਕੇ ਬਾਬਾ ਪਿਆਰਾ ਸਿੰਘ ਬਾਬਾ ਚਰਨ ਸਿੰਘ ਸੋਹੀ, ਸਵਿੰਦਰ ਸਿੰਘ ਤਰਸਿੱਕਾ, ਸੁਖਵਿੰਦਰ ਸਿੰਘ ਜੰਮੂ, ਹਰਭਜਨ ਸਿੰਘ ਬੱਲ, ਦਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਕਾਲਾ, ਹਰਭਜਨ ਸਿੰਘ ਸੋਹੀ, ਭੁਪਿੰਦਰ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ ਟਾਇਲਾਂ ਵਾਲੇ, ਗਿਆਨ ਸਿੰਘ ਚੇਤਨਪੁਰਾ, ਬਲਜੀਤ ਸਿੰਘ ਜੰਮੂ, ਕੁਨਣ ਸਿੰਘ ਆਦਿ ਹਾਜਰ ਸਨ।
ਜਿਕਰਯੋਗ ਹੈ ਕਿ ਪ੍ਰਤਾਪ ਨਗਰ ਵਿਚ ਧੰਨ-ਧੰਨ ਬਾਬਾ ਦੀਪ ਸਿੰਘ ਫ੍ਰੀ ਹਸਪਤਾਲ ਚੱਲ ਰਿਹਾ ਹੈ ਜਿਥੇ ਰੋਜਾਨਾ 50 ਤੋਂ 100 ਵਿਅਕਤੀ ਮੁਫਤ ਚੈਕਅਪ ਕਰਵਾਉਂਦੇ ਹਨ ਤੇ ਦਵਾਈ ਲੈਂਦੇ ਹਨ।ਇਸੇ ਤਰਾਂ ਹੀ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਫ੍ਰੀ ਡਿਸਪੈਂਸਰੀ ਚਾਲੂ ਕੀਤੀ ਗਈ ਹੈ ਜੋ 24 ਘੰਟੇ ਸੇਵਾ ਨਿਭਾਉਂਦੀ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media