ਪੁਲਿਸ ਕਮਿਸ਼ਨਰ ਨੇ ਕੀਤੀ ਐਨ.ਸੀ.ਸੀ ਕੈਡਿਟਾਂ ਦੀ ਹੌਂਸਲਾ ਅਫਜਾਈ
ਅੰਮਿ੍ਤਸਰ, 10 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕਾਂ, ਬਜ਼ਾਰਾਂ ’ਚ ਲੱਗਦੇ ਬੇਲੋੜੇ ਜਾਮਾਂ
ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਅੰਮਿ੍ਤਸਰ ਪੁਲਿਸ ਵਲੋਂ ਐਨ.ਸੀ.ਸੀ ਕੈਡਿਟਾਂ ਦੀ ਸਹਾਇਤਾ ਲਈ ਜਾ ਰਹੀ ਹੈ।ਟਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਮੁੱਖ ਚੌਂਕਾਂ ’ਚ ਆਪਣੇ ਨਾਲ ਐਨ.ਸੀ.ਸੀ ਕੈਡਿਟਾਂ ਨੂੰ ਵਲੰਟੀਅਰ ਤੌਰ ’ਤੇ ਤਾਇਨਾਤ ਕੀਤਾ ਹੈ, ਜੋ ਟਰੈਫਿਕ ਨੂੰ ਰੈਗੂਲੇਟ ਕਰਨ ਦੇ ਨਾਲ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਅੱਜ ਨਾਵਲਟੀ ਚੌਂਕ `ਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਾਊਨ ਹਾਲ ਦੇ ਐਨ.ਸੀ.ਸੀ ਕੈਡਿਟ ਟਰੈਫਿਕ ਪੁਲਿਸ ਨਾਲ ਜਦੋਂ ਵਲੰਟਰੀ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਤਾਂ ਇਸ ਚੌਂਕ ’ਚੋਂ ਲੰਘ ਰਹੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਆਈ.ਪੀ.ਐਸ ਨੇ ਰੁੱਕ ਕੇ ਐਨ.ਸੀ.ਸੀ ਕੈਡਿਟਾਂ ਦੀ ਹੌਂਸਲਾ ਅਫਜਾਈ ਕੀਤੀ।ਪੁਲਿਸ ਕਮਿਸ਼ਨਰ ਸ੍ਰੀਵਾਸਤਵ ਨੇ ਕਿਹਾ ਕਿ ਐਨ.ਸੀ.ਸੀ ਕੈਡਿਟ ਜੋ ਕਿ ਅਨੁਸ਼ਾਸਨ ਲਈ ਜਾਣੇ ਜਾਂਦੇ ਹਨ ਵਲੋਂ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਸ ਸਮਰਪਣ ਭਾਵਨਾ ਨਾਲ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਹੈ ਉਹ ਕਾਬਲੇ ਤਰੀਫ ਹੈ।ਉਨਾਂ ਕਿਹਾ ਕਿ ਐਨ.ਸੀ.ਸੀ ਕੈਡਿਟਾਂ ਵਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਜਿਵੇਂ ਜੈਬਰਾ ਕਰਾਸਿੰਗ ਤੇ ਰੈਡ ਲਾਈਟ ਨਾ ਕਰਾਸ ਕਰਨ ਸਬੰਧੀ, ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ ਸਬੰਧੀ, ਸੀਟ ਬੈਲਟ ਲਗਾਉਣ ਅਤੇ ਹੈਲਮਟ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਟਰੈਫਿਕ ਪੁਲਿਸ ਵੱਲੋਂ ਐਨ.ਸੀ.ਸੀ ਕੈਡਿਟਾਂ ਦਾ ਸਹਿਯੋਗ ਲੈਣ ਦਾ ਤਜ਼ਰਬਾ ਬੇਹੱਦ ਸਫਲ ਰਿਹਾ ਹੈ ਅਤੇ ਭਵਿੱਖ ’ਚ ਵੀ ਇਹ ਸਹਿਯੋਗ ਜਾਰੀ ਰਹੇਗਾ।ਇਸ ਮੌਕੇ ਐਨ.ਸੀ.ਸੀ ਕੈਡਿਟਾਂ ਨੇ ਕਿਹਾ ਕਿ ਪੁਲਿਸ ਜਵਾਨਾਂ ਨਾਲ ਟਰੈਫਿਕ ਕੰਟਰੋਲ ਉਨਾਂ ਲਈ ਇੱਕ ਬਹੁਤ ਵਧੀਆ ਤਜ਼ਰਬਾ ਸਾਬਤ ਹੋ ਰਿਹਾ ਹੈ ਅਤੇ ਉਨਾਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਲਈ ਮਿਲ ਰਿਹਾ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media