Saturday, August 15, 2026

ਲੈਫ਼: ਕਰਨਲ ਰਾਜਿੰਦਰ ਸਿੰਘ ਨਾਗੀ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਅੱਜ ਮਾਹਣਾ ਸਿੰਘ ਟਰੱਸਟ ਦੇ ਮੋਢੀ ਅਤੇ ਲੈਫ਼: ਕਰਨਲ PPN1009201717(ਸੇਵਾਮੁਕਤ) ਰਾਜਿੰਦਰ ਸਿੰਘ ਨਾਗੀ ਦੀ ਯਾਦ ’ਚ ਅੱਜ ਖ਼ਾਲਸਾ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਰਤਨ ਦਰਬਾਰ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਜਥੇ ਵੱਲੋਂ ਵੈਰਾਗਮਾਈ ਕੀਰਤਨ ਕੀਤਾ ਗਿਆ। ਨਾਗੀ 5 ਸਤੰਬਰ ਨੂੰ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ।
PPN1009201718ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੈਫ਼: ਕਰਨਲ (ਸੇਵਾਮੁਕਤ) ਰਾਜਿੰਦਰ ਸਿੰਘ ਨਾਗੀ ਨੂੰ ਇਕ ਦਾਨਵੀਰ ਪੁਰਸ਼ ਦੱਸਦਿਆਂ ਉਨ੍ਹਾਂ ਦੁਆਰਾ ਦੂਜੇ ਵਿਸ਼ਸ਼ ਯੁੱਧ ਦੌਰਾਨ ਦੇਸ਼ ਲਈ ਨਿਭਾਈ ਗਈ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਪਛੜੇ ਵਰਗਾਂ ਅਤੇ ਖ਼ਾਸ ਕਰਕੇ ਔਰਤਾਂ ਦੇ ਹੱਕਾਂ ਤੇ ਉਨ੍ਹਾਂ ਦੇ ਵਿੱਦਿਆ ਸਬੰਧੀ ਚਿੰਤਤ ਰਹਿੰਦੇ ਸਨ।ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਮਾਹਣਾ ਸਿੰਘ ਟਰੱਸਟ ਦੀ ਜ਼ਮੀਨ ’ਤੇ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਨੂੰ ਖ਼ਾਲਸਾ ਸੋਸਾਇਟੀ ਲਈ ਦਾਨ ਦਿੱਤਾ ਤਾਂ ਉਨ੍ਹਾਂ ਦੀ ਚਿੰਤਾ ਸੀ ਕਿ ਔਰਤਾਂ ਦਾ ਇਹ ਕਾਲਜ ਸੋਸਾਇਟੀ ਅਧੀਨ ਹਮੇਸ਼ਾਂ ਚਲਦਾ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੈਫ਼: ਕਰਨਲ ਨਾਗੀ ਆਪਣੇ ਪਿੱਛੇ ਆਪਣੀ ਪਤਨੀ ਮਨਜੀਤ ਕੌਰ, 1 ਲੜਕੇ ਅਤੇ 3 ਬੇਟੀਆਂ ਨੂੰ ਵਿਲਕਦਿਆ ਹੋਇਆ ਛੱਡ ਗਏ ਹਨ।ਇਸ ਮੌਕੇ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੈਫ਼: ਕਰਨਲ ਨਾਗੀ ਦੇ ਬੇਟੇ ਜਤਿੰਦਰ ਸਿੰਘ ਨਾਗੀ, ਬੇਟੀਆਂ ਨੀਲੂ ਨਾਗੀ, ਰਤਿੰਦਰ ਕਸ਼ਯਪ ਅਤੇ ਪਰਮਿੰਦਰ ਕੌਰ ਨਾਗੀ ਨੂੰ ਸਿਰੋਪਾਓ ਵੀ ਭੇਂਟ ਕੀਤਾ। ਲੈਫ਼: ਕਰਨਲ ਨਾਗੀ ਨੂੰ ਆਪ ਪਾਰਟੀ ਦੇ ਆਗੂ ਉਪਕਾਰ ਸਿੰਘ ਸੰਧੂ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਮੈਂਬਰ ਹਰਮਿੰਦਰ ਸਿੰਘ, ਪ੍ਰਿੰਸੀਪਲ ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਹਰਭਜਨ ਸਿੰਘ, ਪ੍ਰਿੰਸੀਪਲ ਨਾਨਕ ਸਿੰਘ, ਬਲਜਿੰਦਰ ਸਿੰਘ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਅੰਡਰ ਸੈਕਟਰੀ ਡੀ.ਐਸ ਰਟੌਲ, ਸਮੂਹ ਰਿਸ਼ਤੇਦਾਰ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ ਕੀਤੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply