Friday, August 14, 2026

ਹਲਕਾ ਅਟਾਰੀ ਦੇ ਪਿੰਡ ਕੱਲੇਵਾਲ `ਚ ਲੱਗਾ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਕੱਲੇਵਾਲ ਵਿੱਚ ਦੇਵਗਨ ਹਸਪਤਾਲ ਵੱਲੋਂ ਤੀਸਰੇ ਫ੍ਰੀ PPN1009201724ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੇਵਲ ਸਿੰਘ ਦੀ ਹਰਿਨੁਮਾਈ ਹੇਠ ਲੱਗੇ ਇਸ ਕੈਂਪ ਦਾ ਉਦਘਾਟਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਸਰਪ੍ਰੱਸਤ ਹਰਿੰਦਰਪਾਲ ਸਿੰਘ ਨਾਰੰਗ ਅਤੇ ਇੰਡਸਟਰੀਅਲ ਅਸਟੇਟ ਦੇ ਉੋਪ ਪ੍ਰਧਾਨ ਦੀਪਕ ਸੂਰੀ ਵੱਲੋ ਕੀਤਾ ਗਿਆ।
ਦੇਵਗਨ ਹਸਪਤਾਲ ਨਰਾਇਣਗੜ੍ਹ ਦੇ ਡਾ. ਹਰੀਸ਼ ਸਾਗਰ, ਡਾ. ਗੁਰਪ੍ਰੀਤ ਸਿੰਘ, ਡਾ. ਪਰਵੇਸ਼ ਕੁਮਾਰੀ ਤੇ ਉਨ੍ਹਾਂ ਦੀ ਟੀਮ ਕਿਰਨਦੀਪ ਕੌਰ, ਜੋਨਸ਼ੁਭ ਦੀ ਦੇਖ ਰੇਖ ਵਿੱਚ ਸਵੇਰੇ 10.00 ਵਜੇ ਤੋ ਲੈ ਕੇ 1.00 ਵਜੇ ਤੱਕ ਦਿਲ ਦੇ ਰੋਗ, ਸ਼ੁਗਰ ਅਤੇ ਹੱਡਿਆ ਦੇ ਰੋਗਾਂ ਦੇ 150 ਮਰੀਜਾਂ ਦਾ ਚੈਕਅੱਪ ਕੀਤਾ ਗਿਆ।ਲੋੜਵੰਦ ਮਰੀਜਾਂ ਦੇ ਮੁਫਤ ਮੈਡੀਕਲ ਟੈਸਟ ਤੇ ਹੱਡੀਆਂ ਦੇ ਟੈਸਟ ਵੀ ਕੀਤੇ ਗਏ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।
ਇਸ ਮੌਕੇ ਡਾ. ਹਰੀਸ਼ ਸਾਗਰ ਨੇ ਕਿਹਾ ਕਿ ਦੇਵਗਨ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਤੇ ਭਾਈ ਘਨੱਈਆ ਸਿਹਤ ਸਕੀਮ ਦੀਆਂ ਸਹੂਲਤਾਂ ਵਾਲੇ ਕਾਰਡ `ਤੇ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਕੈਂਪ ਵਿੱਚ ਚੈਕਅੱਪ ਕਰਵਾੳੇੁਣ ਵਾਲੇ ਮਰੀਜਾਂ ਕੋਲੋਂ ਓ.ਪੀ. ਮੌਕੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੌਂ ਡਾਕਟਰਾ ਦੀ ਟੀਮ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ  ਵੀ ਕੀਤਾ ਗਿਆ।ਇਸ ਮੌਕੇ ਬਲਵਿੰਦਰ ਸਿੰਘ, ਸੁਖਦੇਵ ਸਿੰਘ ਨਬੰਰਦਾਰ, ਬਲਦੇਵ ਸਿੰਘ, ਸੰਦੀਪ ਸਿੰਘ, ਗੁਰਸੇਵਕ ਸਿੰਘ, ਗੁਰਮੰਨ ਸਿੰਘ ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply