ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅਧਿਆਪਕਾਂ ਲਈ ਇੱਕ ਰੋਜ਼ਾ `ਸਮਰੱਥਾ ਨਿਰਮਾਣ ਕਾਰਜਸ਼ਾਲਾ` ਦਾ ਅਯੋਜਨ ਕੀਤਾ ਗਿਆ।ਇਸ ਕਾਰਜਸ਼ਾਲਾ ਦਾ ਅਯੋਜਨ ਡੀ.ਏ.ਵੀ. ਸੀ.ਏ.ਈ. ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੀ ਯੋਗ ਅਗਵਾਈ ਹੇਠ ਅਧਿਆਪਨ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਕੀਤਾ ਗਿਆ।ਅਧਿਆਪਕਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ ।
ਪਹਿਲੇ ਵਰਗ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਅਧਿਆਪਕਾਂ ਨੇ `ਜੈਂਡਰ ਸੈਂਸਟੀਵਿਟੀ ਅਤੇ ਸਟਰੈਸ ਮੈਨੇਜਮੈਂਟ ਵਰਕਸ਼ਾਪ“ ਜੋ ਸ਼੍ਰੀਮਤੀ ਸੁਚੇਤਾ ਕਥੂਰੀਆ ਅਤੇ ਸ਼੍ਰੀਮਤੀ ਗਗਨ ਭਾਟੀਆ ਵੱਲੋਂ ਅਯੋਜਿਤ ਕੀਤੀ ਗਈ, ਵਿੱਚ ਭਾਗ ਲਿਆ।ਦੂਜੇ ਵਰਗ ਵਿੱੱਚ ਛੇਂਵੀਂ ਤੋਂ ਦਸਵੀਂ ਜਮਾਤ ਦੇ ਅਧਿਆਪਕਾਂ ਨੇ “ਕਲਾਸਰੂਮ ਮੈਨੇਜਮੈਂਟ ਕਾਰਜਸ਼ਾਲਾ“ ਜੋ ਯੋਗੇਸ਼ ਗੰਭੀਰ, ਡੀ.ਆਰ.ਵੀ ਡੀ.ਏ.ਵੀ ਸੈਨੇਟਰੀ ਪਬਲਿਕ ਸਕੂਲ, ਫਿਲੌਰ ਵੱਲੋਂ ਅਯੋਜਿਤ ਕੀਤੀ ਗਈ, ਵਿੱਚ ਭਾਗ ਲਿਆ।ਤੀਜੇ ਵਰਗ ਵਿੱਚ ਜਮਾਤ ਤੀਜੀ ਤੋਂ ਪੰਜਵੀਂ ਦੇ ਅਧਿਆਪਕਾਂ ਨੇ ਭਾਗ ਲਿਆ।ਜਿਸ ਦਾ ਵਿਸ਼ਾ “ਕਲਸਰੂਮ ਮੈਨੇਜਮੈਂਟ“ ਨੂੰ ਅਮਿਤ ਸ਼ਰਮਾ ਨੇ ਅਯੋਜਿਤ ਕੀਤਾ ਅਤੇ ਚੌਥਾ ਵਰਗ ਪਲੇਅ ਪੈਨ ਤੋਂ ਦੂਜੀ ਤੱਕ ਦੇ ਅਧਿਆਪਕਾਂ ਲਈ ਸ਼੍ਰੀਮਤੀ ਸਿਨੀ ਮਲਹੋਤਰਾ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਅਤੇ ਸ਼੍ਰੀ ਕਰਨ ਕਪਾਹੀ ਦੁਆਰਾ ਅਯੋਜਿਤ ਕੀਤਾ ਗਿਆ।ਜਿਸ ਦਾ ਵਿਸ਼ਾ “ਟਾਈਮ ਮੈਨੇਜਮੈਂਟ ਅਤੇ ਕਲਾਸ ਮੈਨੇਜਮੈਂਟ“ ਸੀ।
ਇਸ ਕਾਰਜਸ਼ਾਲਾ ਵਿੱਚ ਸਕੂਲ ਦੇ 350 ਅਧਿਆਪਕਾਂ ਨੇ ਲਿਆ।ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਰਿਸੋਰਸ ਪਰਸਨ ਨੂੰ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ `ਜੀ ਆਇਆਂ` ਆਖਿਆ ਤੇ ਕਾਰਜਸ਼ਾਲਾ ਦੀ ਸ਼਼ੁਰੂਆਤ ਸ਼ਮਾਂ ਰੌਸ਼ਨ ਕਰਕੇ ਡੀ.ਏ.ਵੀ ਗਾਣ ਨਾਲ ਕੀਤੀ ਗਈ।ਇਸ ਕਾਰਜਸ਼ਾਲਾ ਵਿੱਚ ਰਿਸੋਰਸ ਪਰਸਨ ਦੁਆਰਾ ਵਿਦਿਆਰਥੀਆਂ ਲਈ ਇਹੋ ਜਿਹੇ ਵਾਤਾਵਰਨ ਨੂੰ ਉਜਾਗਰ ਕਰਨ ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਲਈ ਸੁਰੱਖਿਆ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਦੇ ਯੋਗ ਹੋਵੇ।ਇਸ ਕਾਰਜਸ਼ਾਲਾ ਵਿੱਚ ਅਧਿਆਪਕਾਂ ਨੂੰ ਉਨ੍ਹਾਂ ਨੇ ਵੱਖ-ਵੱਖ ਤਕਨੀਕਾਂ ਅਤੇ ਹਲਾਤਾਂ ਤੋਂ ਜਾਣੁ ਕਰਾਇਆ ਜਿੰਨ੍ਹਾਂ ਰਾਹੀਂ ਅਸੀਂ ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ, ਨੈਤਿਕ ਕਦਰਾਂ ਕੀਮਤਾਂ ਅਤੇ ਸਿੱਖਣ ਦੀ ਪ੍ਰਵਿਰਤੀ ਨੂੰ ਹੋਰ ਪਰਪੱਕ ਕਰ ਸਕਦੇ ਹਾਂ।ਪਿ੍ਰੰਸੀਪਲ ਯੋਗਸ਼਼ ਗੰਭੀਰ ਨੇ ਜੋ ਕਿ ਮਾਸਟਰ ਟਰੇਨਰ, ਅਧਿਆਤਮਕ ਵਿਅਕਤੀਤਵ ਅਤੇ ਬਹੁਸ਼ਪੱਖੀ ਸ਼ਖ਼ਸੀਅਤ ਦੇ ਮਾਲਕ ਹਨ, ਅਧਿਆਪਨ ਨੂੰ ਹੋਰ ਵੀ ਨਿਖਾਰਣ ਲਈ ਵੱਖ-ਵੱਖ ਪਹਿਲੂਆਂ ਨੂੰ ਜਾਨਣ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਸਮੱਗਰੀ ਜਿਵੇਂ ਚਾਰਟ, ਵੀਡੀਓ ਅਤੇ ਵੱਖ-ਵੱਖ ਤਕਨੀਕਾਂ ਨੂੰ ਅਪਨਾਉਣ ਲਈ ਕਿਹਾ।ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਲਿੰਗ ਭੇਦ ਸੰਬੰਧੀ ਵੀ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਜੋ ਕਿ ਅੱਜ ਦੇ ਸਮੇਂ ਦੀ ਮੰਗ ਹੈ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਰਕਸ਼ਾਪ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਬਹੁਤ ਹੀ ਮਹੱਤਵਪੂਰਨ ਦੱਸਿਆ।ਉਨ੍ਹਾਂ ਨੇ ਅਧਿਆਪਕਾਂ ਨੂੰ ਇੰਨ੍ਹਾਂ ਵਰਕਸ਼ਾਪ ਰਾਹੀਂ ਵੱਧ ਤੋਂ ਵੱਧ ਗਿਆਨ ਗ੍ਰਹਿਣ ਕਰਨ ਲਈ ਕਿਹਾ ਅਤੇ ਉਸ ਨੂੰ ਜਿ਼ੰਦਗੀ ਵਿੱਚ ਅਪਨਾਉਣ `ਤੇ ਜੋ਼ਰ ਦਿੱਤਾ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਸਾਰੇ ਰਿਸੋਰਸ ਪਰਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤੋਂ ਅਧਿਆਪਕ ਆਪਣੇ ਅਧਿਆਪਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਕੁੱਝ ਨਵਾਂ ਸਿੱਖਣਗੇ।