ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਮਿਹਨਤੀ ਤੇ ਅਗਾਂਹਵਧੂ ਪ੍ਰਿੰਸੀਪਲ ਡਾ.
ਪੁਸ਼ਪਿੰਦਰ ਵਾਲੀਆ ਨੂੰ ਅਕਾਦਮਿਕ ਖੇਤਰ ‘ਚ ਉਹਨਾਂ ਵਲੋਂ ਨਿਭਾਏ ਜਾ ਰਹੇ ਵਡਮੁੱਲੇ ਯੋਗਦਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਵਿੰਗ ਪ੍ਰਧਾਨ ਹੋਣ ਵਜੋਂ ਸ਼ਹੀਦ ਭਗਤ ਸਿੰਘ ਬਾਕਸਿੰਗ ਕਲਬ (ਰਜਿ.) ਵਲੋਂ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਹ ਸਨਮਾਨ ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਤੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਵਲੋਂ ਭੇਟ ਕੀਤਾ ਗਿਆ।ਸਨਮਾਨ ਹਾਸਲ ਕਰਨ ਉਪਰੰਤ ਪ੍ਰਿੰਸੀਪਲ ਡਾ. ਵਾਲੀਆ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਹਮੇਸ਼ਾਂ ਵਾਂਗ ਖੇਡ-ਖੇਤਰ ਨੂੰ ਪ੍ਰਫੁੱਲਤ ਕਰਨ ਦਾ ਯਕੀਨ ਦਿਵਾਇਆ।ਇਸ ਸਮੇਂ ਮਿਸਜ਼ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਮੇਤ ਅਸਿਸਟੈਂਟ ਪ੍ਰੋ. ਸਵਿਤਾ, ਅਸਿਸਟੈਂਟ ਪ੍ਰੋ. ਗਗਨਪ੍ਰੀਤ ਕੌਰ ਅਤੇ ਮਿਸ ਰਾਜਦੀਪ ਕੌਰ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਮੁਬਾਰਕਾਂ ਦਿੱਤੀਆਂ ਅਤੇ ਇਸ ਸਨਮਾਨ ਨੂੰ ਕਾਲਜ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥਣਾਂ ਲਈ ਮਾਣ ਵਾਲੀ ਗੱਲ ਦੱਸਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media