ਖਿਡਾਰੀਆਂ ਨੂੰ ਨਸ਼ਿਆਂ ਤਂੋ ਦੂਰ ਰਹਿਣ ਲਈ ਕੀਤਾ ਸੁਚੇਤ- ਡੋਡ
ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖਿਆ ਵਿਭਾਗ ਡਾਇਰੈਕਟਰ ਐਲੀਮੈਂਟਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਜਿਲਾ ਬਠਿੰਡਾ ਦੇ ਸਿਖਿਆ ਅਫਸਰ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਸੰਗਤ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਖੇਡਾਂ ਸ੍ਰੀਮਤੀ ਅਮਰਜੀਤ ਕੌਰ ਬਲਾਕ ਪ੍ਰਾਇਮਰੀ ਅਫਸਰ ਦੀ ਰਹਿਨੁਮਾਈ ਹੇਠ ਸੰਗਤ ਕਲਾਂ ਦੇ ਖੇਡ ਮੈਦਾਨ ਵਿਖੇ ਪ੍ਰਾਇਮਰੀ ਖੇਡਾਂ ਦਾ ਧੂਮ ਧੜੱਕੇ ਨਾਲ ਆਗਾਜ਼ ਕੀਤਾ ਗਿਆ।ਇਹਨਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਥਾਣਾ ਸੰਗਤ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਡੋਡ ਨੇ ਸ਼ਿਰਕਤ ਕੀਤੀ।ਇਸ ਸਮਾਗਮ ਦੌਰਾਨ ਨੰਨੇ ਮੁੰਨੇ ਖਿਡਾਰੀਆਂ ਨੇ ਮੁੱਖ ਮਹਿਮਾਨ ਨੂੰ ਮਾਰਚ ਪਾਸ ਦੀ ਸਲਾਮੀ ਦਿੱਤੀ।ਇਸ ਸਮੇਂ ਥਾਣਾ ਸੰਗਤ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਡੋਡ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੀ ਮਨੁੱਖ ਲਈ ਬਹੁਤ ਜਰੂਰੀ ਹਨ।ਜਿਸ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ।ਇਹਨਾਂ ਖੇਡਾਂ ਦੌਰਾਨ ਬਲਾਕ ਦੇ 6 ਸੈਟਰਾਂ ਦੇ 300 ਦੇ ਕਰੀਬ ਖਿਡਾਰੀ ਲੜਕੀਆਂ ਨੇ ਭਾਗ ਲਿਆ।ਇਸ ਮੌਕੇ ਪ੍ਰੈਸ ਸਕੱਤਰ ਬਲਵੀਰ ਸਿੰਘ ਜੰਗੀਰਾਣਾ ਅਤੇ ਹਰਸਿਮਰਨਦੀਪ ਸਿੰਘ ਕੁੰਡਲ ਨੇ ਅੱਜ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਕਬੱਡੀ ਨੈਸ਼ਨਲ ਲੜਕੀਆਂ ਵਿੱਚ ਚੱਕ ਅਤਰ ਸਿੰਘ ਵਾਲਾ ਸਂੈਟਰ ਨੇ 19-6 ਦੇ ਫਰਕ ਨਾਲ ਸੇਖੂ ਸਂੈਟਰ ਦੀਆਂ ਲੜਕੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਜਦੋਂ ਕਿ ਖੋ-ਖੋ ਮੁਕਾਬਲਿਆਂ ਵਿੱਚ ਚੱਕ ਅਤਰ ਸਿੰਘ ਵਾਲਾ ਸੈਂਟਰ ਨੇ ਗਹਿਰੀ ਬੁੱਟਰ ਦੀ ਟੀਮ ਨੂੰ 7-1 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਅੱਜ ਦੇ ਖੇਡ ਮੁਕਾਬਲਿਆਂ ਵਿੱਚ ਚੱਕ ਅਤਰ ਸਿੰਘ ਵਾਲਾ ਸੈਂਟਰ ਦੀਆਂ ਖਿਡਾਰਣਾਂ ਦੀ ਹੀ ਬੱਲੇ ਬੱਲੇ ਹੋਈ।
ਇਹਨਾਂ ਖੇਡਾਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਵੱਖ-ਵੱਖ ਖੇਡ ਮੈਦਾਨਾਂ ਵਿੱਚ ਬਲਾਕ ਖੇਡ ਅਫਸਰ ਜਸਵਿੰਦਰ ਸਿੰਘ, ਕਨਵੀਨਰ ਵਜੋਂ ਸਰਦਾਰ ਮਿੱਠਾ ਸਿੰਘ ਸੈਂਟਰ ਚੱਕ ਰੁਲਦੂ ਸਿੰਘ ਵਾਲਾ, ਭਾਰਤ ਭੂਸ਼ਣ ਸੈਂਟਰ ਗਹਿਰੀ ਬੁੱਟਰ, ਜਗਜੀਤ ਸਿੰਘ ਚੀਮਾ ਸਂੈਟਰ ਸੇਖੂ, ਲਵਨੀਤ ਕੌਰ ਸੈਂਟਰ ਚੱਕ ਅਤਰ ਸਿੰਘ ਵਾਲਾ, ਰਾਜ ਰਾਣੀ ਸੈਂਟਰ ਰਾਏ ਕੇ ਕਲਾਂ, ਜਸਵੰਤ ਸਿੰਘ ਸੈਂਟਰ ਕੋਟਬਖਤੂ ਨੇ ਡਿਊਟੀ ਨਿਭਾਈ।ਇਸ ਤੋ ਇਲਾਵਾ ਕੋ-ਕਨਵੀਨਰ ਜਸਵਿੰਦਰ ਸਿੰਘ ਘੁੱਦਾ, ਗੁਰਬਖਸ਼ ਸਿੰਘ ਬੰਗੀ ਕਲਾਂ, ਗੁਰਤੇਜ ਸਿੰਘ ਸੇਖੂ, ਅੰਮ੍ਰਿਤਪਾਲ ਸਿੰਘ ਮਾਨ, ਨਰਿੰਦਰ ਸਿੰਗਲਾ, ਰੁਪਿੰਦਰ ਕੌਰ, ਨੀਤੂ ਸਿੰਗਲਾ, ਗੁਰਜੰਟ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ, ਹਰਮੇਲ ਅਤੇ ਗੁਰਮੇਲ ਸਿੰਘ ਆਦਿ ਅਧਿਆਪਕਾਂ ਨੇ ਵੱਖ ਵੱਖ ਪ੍ਰਬੰਧਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media