ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੀ ਤੁਸੀਂ ਆਪਣੇ ਘਰ ਦਾ ਵਾਧੂ ਖਾਣਾ ਬਰਬਾਦ ਹੋਣ ਤੋਂ ਬਚਾਉਣਾ ਚਾਹੁੰਦੇੇ
ਹੋ, ਜੇਕਰ ਹਾਂ ਤਾਂ ਤੁਸੀਂ ਇਸ ਖਾਣੇ ਨੂੰ ਫੀਡਿੰਗ ਇੰਡੀਆ ਸੰਸਥਾ ਦੁਆਰਾ ਲੋੜਵੰਦ ਲੋਕਾਂ ਨੂੰ ਪਹੰੁਚਾ ਸਕਦੇ ਹੋ।ਫੀਡਿੰਗ ਇੰਡੀਆ ਸੰਸਥਾ ਦੇ ਬਠਿੰਡਾ ਸਥਿਤ ਸਵੈ-ਸੇਵਕਾਂ ਦੁਆਰਾ ਇਸ ਖਾਣੇ ਨੂੰ ਸ਼ਹਿਰ ਦੇ ਗਰੀਬ ਇਲਾਕਿਆਂ ’ਚ ਪਹੰੁਚਾਇਆ ਜਾਂਦਾ ਹੈ।ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਅੱਜ ਫੀਡਿੰਗ ਇੰਡੀਆ ਸੰਸਥਾ ਬਠਿੰਡਾ ਦੇ ਵਲੰਟੀਅਰ ਵੀਰੇਨ ਅਤੇ ਵਿਕਰਾਂਤ ਨਾਲ ਮੁਲਾਕਾਤ ਕੀਤੀ।ਲਾਕਰਾ ਨੇ ਇਨਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਹਦਾਇਤ ਦਿੱਤੀ ਕਿ ਉਹ ਖਾਣੇ ਦੀ ਕੁਆਲਿਟੀ ਦਾ ਵੀ ਖਿਆਲ ਰੱਖਣ। ਵੀਰੇਨ ਅਤੇ ਵਿਕਰਾਂਤ ਨੇ ਲਾਕਰਾ ਨੂੰ ਸੰਸਥਾ ਬਾਰੇ ਦੱਸਦਿਆਂ ਕਿਹਾ ਕਿ ਇਹ ਸੰਸਥਾ ਦੇਸ਼ ਭਰ ਦੇ 25 ਸ਼ਹਿਰਾਂ ਵਿਚ ਕੰਮ ਕਰ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਹੈ ਹਰ ਇੱਕ ਲੋੜਵੰਦ ਤੱਕ ਖਾਣਾ ਪਹੰੁਚਾਉਣਾ।ਉਨਾਂ ਲਾਕਰਾ ਨੂੰ ਦੱਸਿਆ ਕਿ ਬਠਿੰਡਾ ਵਿਖੇ ਵੀ ਉਹ ਪਿਛਲੇ 4 ਮਹੀਨਿਆਂ ਤੋਂ ਕੰਮ ਕਰ ਰਹੇ ਹਨ।ਉਨਾਂ ਨੇ ਸ਼ਹਿਰ ਦੇ ਖੇਤਾ ਸਿੰਘ ਬਸਤੀ, ਗੋਨਿਆਣਾ ਰੋਡ, ਧੋਬੀਆਣਾ ਬਸਤੀ, ਉੜੀਆ ਬਸਤੀ, ਡੱਬਵਾਲੀ ਰੋਡ ’ਤੇ ਸਥਿਤ ਝੁੱਗੀਆਂ ਝੋਪੜੀਆਂ ਆਦਿ ਇਲਾਕਿਆਂ ’ਚ ਲੋੜਵੰਦ ਲੋਕਾਂ ਨੂੰ ਖਾਣਾ ਪਹੰੁਚਾ ਰਹੇ ਹਨ।ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਘਰ ’ਚ ਲੋੜ ਤੋਂ ਵੱਧ ਖਾਣਾ ਬਚ ਜਾਂਦਾ ਹੈ ਤਾਂ ਉਸ ਨੂੰ ਸੁੱਟਣ ਦੀ ਬਜ਼ਾਏ ਫੀਡਿੰਗ ਇੰਡੀਆਂ ਦੇ ਵਲੰਟੀਅਰ ਸਨਤ ਨੂੰ 84279-78000, ਵੀਰੇਨ ਨੂੰ 98555-77498 ਅਤੇ ਵਿਕਰਾਂਤ ਨੂੰ 98886-95962 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ ਕਰਨ ਦੇ ਇੱਕ ਘੰਟੇ ਬਾਅਦ ਫੀਡਿੰਗ ਇੰਡੀਆ ਸੰਸਥਾ ਦੇ ਵਲੰਟੀਅਰ ਇਹ ਖਾਣਾ ਆਪਣੇ ਡੱਬਿਆਂ ਵਿਚ ਪੈਕ ਕਰਕੇ ਲੈ ਜਾਂਦੇ ਹਨ ਅਤੇ ਲੋੜਵੰਦ ਲੋਕਾਂ ਨੂੰ ਵੰਡਦੇ ਹਨ।ਉਨਾਂ ਕਿਹਾ ਕਿ ਘਰਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ’ਚੋ ਬਚਿਆ ਵਾਧੂ ਖਾਣਾ ਵੀ ਇਸ ਸੰਸਥਾ ਨੂੰ ਲੋੜਵੰਦਾਂ ਤੱਕ ਪਹੰੁਚਾਉਣ ਲਈ ਦਿੱਤਾ ਜਾ ਸਕਦਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਲਈ ਆਪਣਾ ਯੋਗਦਾਨ ਪਾਉਣ। ਉਨਾਂ ਇਹ ਵੀ ਕਿਹਾ ਬਠਿੰਡਾ ਸ਼ਹਿਰ ਤੋਂ ਇਲਾਵਾ ਬਰਨਾਲਾ, ਮੋਗਾ, ਤਲਵੰਡੀ ਸਾਬੋ, ਮਲੋਟ ਅਤੇ ਗਿੱਦੜਬਾਹਾ ਵਿਖੇ ਵੀ ਇਸ ਸੰਸਥਾ ਦੁਆਰਾ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media